Saturday, July 18, 2026

ਦਾਨੀ ਸੱਜਣ ਨੇ ਲੋੜਵੰਦ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਕਾਪੀਆਂ, ਵਰਦੀਆਂ ਤੇ ਬੂਟ ਵੰਡੇ

PPN2105201602
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਕੂਲ ਦੇ ਲੋੜਵੰਦ ਗਰੀਬ ਪਰਿਵਾਰ ਦੇ ਬੱਚਿਆਂ ਲਈ ਭਾਈ ਸਵਿੰਦਰ ਸਿੰਘ (ਕੈਨੇਡਾ) ਵਾਲਿਆਂ ਵੱਲੋਂ ਕਾਪੀਆਂ, ਵਰਦੀਆਂ ਅਤੇ ਬੂਟ ਭੇਜੇ ਗਏ। ਖਾਲਸਾ ਸਕੂਲ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਪੰਨੂੰ (ਖਜਾਨਚੀ), ਸਮਰਜੀਤ ਸਿੰਘ (ਪ੍ਰਬੰਧਕ ਗੁ. ਸਿੰਘ ਸਭਾ), ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ, ਪ੍ਰੀਖਿਆ ਕੰਟਰੋਲਰ ਜਗਤਾਰ ਸਿੰਘ ਬਰਾੜ ਵੱਲੋਂ ਆਪਣੀ ਹਾਜ਼ਰੀ ਵਿੱਚ ਇਹ ਕਾਪੀਆਂ, ਵਰਦੀਆਂ ਅਤੇ ਬੂਟ ਬੱਚਿਆਂ ਵਿੱਚ ਵੰਡੇ ਗਏ। ਇਸ ਸਮੇਂ ਸਬੰਧਤ ਜਮਾਤਾਂ ਦੇ  ਇੰਚਾਰਜ ਮੈਡਮ ਕੁਲਵਿੰਦਰ ਕੌਰ, ਮੈਡਮ ਸੁਖਪਾਲ ਕੌਰ, ਮੈਡਮ ਨਰਿੰਦਰਪਾਲ ਕੌਰ, ਮੈਡਮ ਹਰਜੀਤ ਕੌਰ,    ਮੈਡਮ ਨਰਿੰਦਰ ਕੌਰ , ਮੈਡਮ ਦਵਿੰਦਰ ਕੌਰ, ਬਰਮਜੀਤ ਸਿੰਘ, ਮੈਡਮ ਗੁਰਿੰਦਰ ਕੌਰ, ਮੈਡਮ ਭਰਮਵੀਰ ਕੌਰ, ਮੈਡਮ ਸਿਮਰਜੀਤ ਕੌਰ ਚੋਟੀਆਂ ਅਤੇ ਸਵਰਨਜੀਤ ਸਿੰਘ ਹਾਜ਼ਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply