
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾਂ ਖਾਲਸਾਂ ਸੀਨੀਅਰ ਸੰਕੈਡਰੀ ਸਕੂਲ ਵਿਖੇ ਡੇਂਗੂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।ਇਸ ਦੌਰਾਨ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ ਵੱਲੋਂ ਸਕੂਲ ਵਿੱਚ ਬੱਚਿਆ ਨੂੰ ਡੇਂਗੂ ਬਾਰੇ ਵਿਸੇਸ ਜਾਣਕਾਰੀ ਦਿੱਤੀ।ਉਹਨਾਂ ਡੇਂਗੂ ਤੋਂ ਹੋਣ ਵਾਲੇ ਲੱਛਣਾ ਸਬੰਧੀ ਦੱਸਿਆ ਕਿ ਡੇਂਗੂ ਤੋਂ ਡਰੋਂ ਨਾ ਸਗੋਂ ਇਸ ਦੇ ਬਚਾਅ ਲਈ ਸਾਵਧਾਨੀਆ ਦੀ ਵਰਤੋ ਕਰੋ।ਡੇਂਗੂ ਬੁਖਾਰ ਦਾ ਮੱਛਰ ਦਿਨ ਵੇਲੇ ਸੂਰਜ ਦੀ ਰੌਸਨੀ ਵਿੱਚ ਹੀ ਕੱਟਦਾ ਹੈ।ਤੁਹਾਡੇ ਗਲੀ ਮੁਹੱਲੇ ਵਿੱਚ ਪਾਣੀ ਕਈ ਦਿਨਾ ਦਾ ਇਕੱਠਾ ਹੁੰਦਾ ਹੈ।ਤਾ ਉਸ ਪਾਣੀ ਵਿੱਚ ਸੜਿਆ ਹੋਇਆ ਤੇਲ ਪਾਉ।ਸਰੀਰ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋਂ।ਕੂਲਰਾ ਦਾ ਪਾਣੀ ਕੱਢ ਕੇੇ ਸਾਫ਼ ਕਰ ਦਿਉ।ਰਾਤ ਨੂੰ ਸੋਣ ਵੇਲੇ ਮੱਛਰ ਦਾਨੀ, ਤੇ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ ਬਾਰੇ ਜਾਗਰੁੱਕ ਕੀਤਾ।ਇਸ ਮੌਕੇ ਸੰਸਥਾ ਦੇ ਮਾਸਟਰ ਮਾਨ ਸਿੰਘ ਨੇ ਸਕੂਲੀ ਬੱਚਿਆ ਨੂੰ ਦੱਸਿਆ ਕਿ ਡੇਂਗੂ ਮਲੇਰੀਆ, ਚਿਕਨਗੁਨੀਆ ਆਦਿ ਬਿਮਾਰੀਆਂ ਮੱਛਰ ਕੱਟਣ ਨਾਲ ਪੈਦਾ ਹੁੰਦੀਆ ਹਨ।ਮੱਛਰ ਪੈਦਾ ਹੋਣ ਵਾਲੇ ਸਥਾਨਾਂ ਦਾ ਖ਼ਾਤਮਾ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਾ ਕੀਤਾ ਜਾ ਸਕਦਾ ਹੈ।ਤੇ ਉਹਨਾ ਡੇਂਗੂ ਹੋਣ ਦੇ ਲੱਛਣਾ ਬਾਰੇ ਬੱਚਿਆ ਨੂੰ ਦੱਸਿਆ ਕਿ ਡੇਂਗੂ ਬੁਖਾਰ, ਸਿਰ ਦੁਖਣਾ, ਨੱਕ ਜਾ ਮਸੂੜਿਆ ਚੋਂ ਖੂਨ ਆਉਣਾ, ਬੁਖਾਰ ਹੋਣ ਤੇ ਤੁਰੰਤ ਚੰਗੇ ਡਾਕਟਰ ਦੀ ਸਲਾਹ ਲਵੋਂ।ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਸੰਸਥਾ ਮੈਬਰਾ ਦਾ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਕੁਲਦੀਪ ਸਿੰਘ ਐਨ ਐਸ ਐਸ ਪ੍ਰੋਗਰਾਮ ਅਫ਼ਸਰ, ਜਗਤਾਰ ਸਿੰਘ, ਮੈਡਮ ਪਰਮਜੀਤ ਕੌਰ, ਮੈਡਮ ਕਮਲੇਸ ਕੁਮਾਰੀ, ਲਾਭ ਸਿੰਘ, ਅਵਤਾਰ ਸਿੰਘ ਸੋਹਨ, ਮੈਡਮ ਚਰਨਜੀਤ ਕੌਰ ਤੋਂ ਇਲਾਵਾਂ ਸੰਸਥਾ ਮੈਬਰ ਮੌਜੂਦ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media