Saturday, March 14, 2026

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਅਗੇਤੀ ਲਵਾਈ ਨਾ ਕਰਨ ਦੀ ਅਪੀਲ

PPN2405201605

ਫਾਜ਼ਿਲਕਾ, 24 ਮਈ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਡਿੱਗਦੇ ਪੱਧਰ ਦੇ ਮੱਦੇਨਜਰ ਰਾਜ ਵਿਚ ਕਾਨੂੰਨੀ ਤੌਰ ਤੇ ਲਾਜ਼ਮੀ ਕੀਤਾ ਗਿਆ ਹੈ ਝੋਨੇ ਦ ਮਸ਼ੀਨ ਦੁਆਰਾ ਸਿੱਧੀ ਬਿਜਾਈ 1 ਜੂਨ ਤੇ ਪਨੀਰੀ ਤੋਂ ਲਵਾਈ 15 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ। ਇਹ ਜਾਣਕਾਰੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਪਰਮਜੀਤ ਸਿਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਅਗੇਤੀ ਬਿਜਾਈ ਕੀਤੀ ਤਾਂ ਵਿਭਾਗ ਅਗੇਤਾ ਲਗਾਇਆ ਝੋਨਾ ਕਿਸਾਨ ਦੇ ਖਰਚੇ ਤੇ ਹੀ ਵਾਹੁਣ ਲਈ ਮਜਬੂਰ ਹੋਵੇਗਾ ਅਤੇ ਅਜਿਹੇ ਇਕ ਮਾਮਲੇ ਵਿਚ ਵਿਭਾਗ ਦੀ ਬਲਾਕ ਅਫ਼ਸਰ ਗੁਰਮੇਲ ਸਿਘ ਦੀ ਅਗਵਾਈ ਵਿਚ ਟੀਮ ਨੇ ਅੱਜ ਆਜਮ ਵਾਲਾ ਦੇ ਇਕ ਕਿਸਾਨ ਰਾਜਿੰਦਰ ਸਿੰਘ ਦਾ 4 ਏਕੜ 2 ਕਨਾਲ ਝੋਨਾ ਕਿਸਾਨ ਦੇ ਟਰੈਕਟਰ ਨਾਲ ਹੀ ਉਸ ਨੂੰ ਪ੍ਰੇਰਿਤ ਕਰਕੇ ਵਹਾ ਦਿੱਤਾ ਗਿਆ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਪਰਮਜੀਤ ਸਿਘ ਨੇ ਦੱਸਿਆ ਕਿ ਝੋਨੇ ਦੀ ਅਗੇਤੀ ਲਵਾਈ ਦਾ ਕੋਈ ਲਾਭ ਨਹੀਂ ਹੈ ਅਤੇ ਇਸ ਤਰਾਂ ਕਰਨ ਨਾਲ ਕਿਸਾਨ ਦੇ ਖਰਚੇ ਹੀ ਵੱਧਦੇ ਹਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਬੇਲੋੜੀ ਕਮੀ ਆਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਗੇਤੀ ਬਿਜਾਈ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਪਾਣੀ ਅਤੇ ਲਾਗਤ ਖਰਚਿਆਂ ਵਿਚ ਕਮੀ ਕਰਨ ਲਈ ਭਾਰੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਮਸ਼ੀਨ ਨਾਲ 1 ਜੂਨ ਤੋਂ ਕੀਤੀ ਜਾ ਸਕਦੀ ਹੈ। ਇਸ ਨਾਲ 30 ਫੀਸਦੀ ਤੱਕ ਪਾਣੀ ਦੀ ਬਚਤ ਹੋਣ ਦੇ ਨਾਲ ਪਨੀਰੀ ਤਿਆਰ ਕਰਨ, ਲਵਾਈ ਅਤੇ ਖੇਤ ਕੱਦੂ ਕਰਨ ਵਰਗੇ ਪ੍ਰਤੀ ਏਕੜ ਕੋਈ 4000 ਰੁਪਏ ਦੇ ਖਰਚੇ ਵੀ ਘੱਟਦੇ ਹਨ। ਇਸ ਲਈ ਕਿਸਾਨ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਕਿਉਂਕਿ ਇਹ ਵਾਤਾਵਰਨ ਪੱਖੀ ਤਕਨੀਕ ਹੈ। ਉਨ੍ਹਾਂ ਕਿਹਾ ਕਿ ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਚਾਰਾਂ ਬਲਾਕਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੂੰ ਇਹ ਮਸ਼ੀਨਾਂ ਬਿਜਾਈ ਲਈ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਆਪਣੇ ਨੇੜੇ ਦੇ ਬਲਾਕ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ। ਇਸੇ ਤਰਾਂ ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀਆਂ ਗੈਰ ਸਿਫਾਰਸ਼ਸੁਦਾ ਕਿਸਮਾਂ ਜਿਵੇਂ ਹਾਈਬ੍ਰਿਡ ਝੋਨਾ ਅਤੇ 1509 ਆਦਿ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇੰਨ੍ਹਾਂ ਦਾ ਮੰਡੀਕਰਨ ਨਹੀਂ ਹੁੰਦਾ ਹੈ ਅਤੇ ਫਿਰ ਕਿਸਾਨਾਂ ਨੂੰ ਮੰਡੀਆਂ ਵਿਚ ਪਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਖੇਤਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਜੇਕਰ ਕਿਸੇ ਨੂੰ ਵੀ ਅਗੇਤਾ ਝੋਨਾ ਲਾਇਆ ਤਾਂ ਵਿਭਾਗ ਕੋਲ ਇਹ ਝੋਨਾ ਵਾਹੁਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਗੇਤੇ ਝੋਨੇ ਤੇ ਕੀੜਿਆਂ ਦਾ ਹਮਲਾ ਖਾਸ ਕਰਕੇ ਗੰੜੂਏ ਦਾ ਹਮਲਾ ਵੱਧ ਹੁੰਦਾ ਹੈ ਅਤੇ ਇਹ ਫਸਲ ਅਗੇਤੇ ਪੱਕ ਜਾਂਦੀ ਹੈ ਅਤੇ ਪੱਕਣ ਸਮੇਂ ਬਾਰਿਸਾਂ ਹੋਣ ਕਾਰਨ ਗੁਣਵਤਾ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਮੰਡੀਕਰਨ ਵਿਚ ਦਿੱਕਤ ਆਉਂਦੀ ਹੈ।

Check Also

ਖਾਲਸਾ ਕਾਲਜ ਵਿਖੇ ਨਵੀਨਤਾ ਤੇ ਉਦਯੋਗਿਤਾ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਇੰਸਟੀਚਿਊਸ਼ਨਜ ਇਨੋਵੇਸ਼ਨ …

Leave a Reply