Saturday, April 25, 2026

ਦਿੱਲੀ ਕਮੇਟੀ ਨਗਰ ਕੀਰਤਨਾਂ ਤੇ ਲੰਗਰਾਂ ਤੋਂ ਬਾਹਰ ਨਿਕਲ ਕੇ ਸਿੱਖ ਇਤਿਹਾਸ ਗੈਰ ਸਿੱਖਾਂ ਤੱੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ – ਜੀ.ਕੇ

PPN2505201605ਨਵੀਂ ਦਿੱਲੀ, 25 ਮਈ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂਨਾਂ ਅਤੇ ਅਹੁੱਦੇਦਾਰ ਸਾਹਿਬਾਨਾਂ ਨੂੰ ਦਿੱਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਰਟੀ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਵੱਜੋਂ ਸੰਬੋਧਿਤ ਕਰਦੇ ਹੋਏ ਜੀ.ਕੇ ਨੇ ਦਿੱਲੀ ਇਕਾਈ ਦੇ ਸਮੂਹ ਕਾਰਕੂਨਾਂ ਨੂੰ ਸ਼ਤਾਬਦੀ ਸਮਾਗਮਾਂ ਵਿਚ ਆਪਣੀ ਡਿਊਟੀ ਯੋਗ ਸਥਾਨ ਤੇ ਲਗਵਾ ਕੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਦਾ ਵੀ ਸੱਦਾ ਦਿੱਤਾ।
ਜੀ.ਕੇ. ਨੇ ਕਿਹਾ ਕਿ ਅਰਬੀ, ਤੁਰਕ, ਮੰਗੋਲ, ਮੁਗਲਾਂ ਅਤੇ ਅੰਗਰੇਜ਼ਾ ਦੇ ਰਾਜ ਨੂੰ ਅਗਰ ਜੋੜ ਲਿਆ ਜਾਵੇ ਤਾਂ ਅਸੀਂ ਲਗਭਗ 1040 ਸਾਲ ਗੁਲਾਮੀ ਝੇਲੀ ਹੈ। ਪਰ ਸਾਡੇ ਇਤਿਹਾਸਕਾਰਾਂ ਨੇ 1857 ਨੂੰ ਅਜ਼ਾਦੀ ਦੀ ਪਹਿਲੀ ਲੜਾਈ ਦੱਸ ਕੇ ਦੇਸ਼ ਵਾਸੀਆਂ ਨਾਲ ਧ੍ਰੋਹ ਕੀਤਾ ਹੈ। ਜੀ.ਕੇ ਨੇ ਕਿਹਾ ਕਿ ਮੁਗਲ ਰਾਜ ਦੀਆਂ ਜੜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਟ ਕੇ ਪਹਿਲਾ ਸਿੱਖ ਬਾਦਸ਼ਾਹ ਹੋਣ ਦਾ ਜੋ ਮਾਣ ਪ੍ਰਾਪਤ ਕੀਤਾ ਸੀ ਅੱਜ ਉਸ ਇਤਿਹਾਸ ਨੂੰ ਲੋਕਾਂ ਤਕ ਪਹੁੰਚਾਉਣ ਦੀ ਲੋੜ ਹੈ।ਇਤਿਹਾਸਕਾਰਾਂ ਵੱਲੋਂ ਬਾਬਾ ਜੀ ਦੇ ਇਤਿਹਾਸ ਨਾਲ ਇਨਸਾਫ਼ ਨਾ ਕਰਨ ਦਾ ਦਾਅਵਾ ਕਰਦੇ ਹੋਏ ਜੀ.ਕੇ ਨੇ ਇਤਿਹਾਸ ਨੂੰ ਸੁਧਾਰਨ ਵਾਸਤੇ ਸ਼ਤਾਬਦੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਦਾ ਵੀ ਸੱਦਾ ਦਿੱਤਾ।
ਜੀ.ਕੇ. ਨੇ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਸ਼ਤਾਬਦੀ ਸ਼ਮਾਗਮਾਂ ਲਈ 25 ਕਰੋੜ ਰੁਪਏ ਦਿੱਲੀ ਕਮੇਟੀ ਨੂੰ ਦੇਣ ਦੇ ਮਤੇ ਦੀ ਮੰਜੂਰੀ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ। 21 ਮਈ ਨੂੰ ਗੜ੍ਹੀ ਗੁਰਦਾਸ ਨੰਗਲ ਤੋਂ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ਼ਤਾਬਦੀ ਸਮਾਗਮਾਂ ਦੇ ਲਈ ਦਿੱਲੀ ਕਮੇਟੀ ਨੂੰ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੇ ਕੀਤੇ ਗਏ ਐਲਾਨ ਅਤੇ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ, ਪੰਜਾਬੀ ਸੂਬਾ ਮੋਰਚੇ ਦੀ 50ਵੀਂ ਵਰ੍ਹੇਗੰਢ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮੁਖ ਰੱਖਕੇ ਦਿੱਲੀ ਕਮੇਟੀ ਵੱਲੋਂ 2 ਨਵੀਂਆਂ ਪਾਲਕੀ ਸਾਹਿਬ ਤਿਆਰ ਕਰਾਉਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਮੇਟੀ ਵੱਲੋਂ ਇੰਡੀਆ ਗੇਟ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤਕ ਮੈਰਾਥਨ ਦੌੜ, ਸਰਕਾਰ ਪਾਸੋਂ ਡਾਕ ਟਿਕਟ ਜਾਰੀ ਕਰਵਾਉਣ, ਕੁਤੁੁੱਬ ਮੀਨਾਰ ਤੇ ਕੀਰਤਨ ਸਮਾਗਮ, ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਲਾਈਟ ਐਂਡ ਸਾਉਂਡ ਸ਼ੋਅ ਅਤੇ ਕਨਾੱਟ ਪਲੈਸ ਦੇ ਸੈਂਟਰਲ ਪਾਰਕ ਵਿਖੇ ਗਤਕੇ ਮੁਕਾਬਲੇ ਕਰਵਾਉਣ ਵਾਸਤੇ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕੀਤੇ ਜਾਣ ਦਾ ਵੀ ਖੁਲਾਸਾ ਕੀਤਾ। ਜੀ.ਕੇ. ਨੇ ਬਾਬਾ ਜੀ ਵੱਲੋਂ ਚਲਾਏ ਗਏ ਨਾਨਕਸ਼ਾਹੀ ਸਿੱਕੇ ਦੀ ਨਕਲ ਚਾਂਦੀ ਵਿੱਚ 10 ਅਤੇ 20 ਗ੍ਰਾਮ ਦੇ ਸਿੱਕੇ ਦੇ ਰੂਪ ਵਿਚ ਸਰਕਾਰੀ ਕੰਪਨੀ ਐਮ.ਐਮ.ਟੀ.ਸੀ ਤੋਂ ਵਿਵਾਦ ਤੋਂ ਬਚਣ ਲਈ ਕਮੇਟੀ ਵੱਲੋਂ ਤਿਆਰ ਕਰਵਾਉਣ ਦਾ ਦਾਅਵਾ ਵੀ ਕੀਤਾ। ਜੀ.ਕੇ. ਨੇ ਕਿਸੇ ਇੱਕ ਸਮਾਗਮ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਸਮੂਲੀਅਤ ਕਰਨ ਦਾ ਵੀ ਇਸ਼ਾਰਾ ਕੀਤਾ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਨਗਰ ਕੀਰਤਨਾਂ ਅਤੇ ਲੰਗਰਾਂ ਤੋਂ ਬਾਹਰ ਨਿਕਲ ਕੇ ਸਿੱਖ ਇਤਿਹਾਸ ਨੂੰ ਗੈਰ ਸਿੱਖਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਦੁਨੀਆਂ ਦੇ ਵਿਚ ਰੌਸ਼ਨ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਵਾਲਿਆਂ ਨੂੰ ਜੀ.ਕੇ. ਨੇ ਬਾਦਲ ਸਰਕਾਰ ਵੱਲੋਂ ਸਿੱਖ ਇਤਿਹਾਸ ਨੂੰ ਲੋਕਾਂ ਤਕ ਪਹੁੰਚਾਉਣ ਲਈ ਕਰੋੜਾਂ ਰੁਪਏ ਖਰਚ ਕਰਕੇ ਬਣਾਈਆਂ ਗਈਆਂ ਯਾਦਗਾਰਾਂ ਬਾਰੇ ਵੀ ਬੋਲਣ ਦੀ ਵੀ ਨਸੀਹਤ ਦਿੱਤੀ। ਜੀ.ਕੇ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਹੀ ਕੌਮ ਨੂੰ ਕੌਮੀ ਨਿਸ਼ਾਨੀਆਂ ਪ੍ਰਾਪਤ ਹੁੰਦੀਆਂ ਹਨ।
ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬੀਤੇ ਦਿਨੀਂ ਫ਼ਤਹਿ ਨਗਰ ਗੁਰਦੁਆਰੇ ਵਿਚ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ 1984 ਨੂੰ ਭੁੱਲ ਜਾਣ ਦੀ ਦਿੱਤੀ ਗਈ ਸਲਾਹ ਦੇ ਪਿੱਛੇ ਦੀ ਮੰਸ਼ਾ ਅਤੇ ਸੋਚ ਤੇ ਵੀ ਸਵਾਲ ਖੜੇ ਕੀਤੇ। ਕਮੇਟੀ ਦੇ ਚੰਗੇ ਕੰਮਾਂ ਦੀ ਰੌਸ਼ਨੀ ਨੂੰ ਦਬਾਉਣ ਵਾਸਤੇ ਵਿਰੋਧੀ ਦਲਾਂ ਵੱਲੋਂ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਟਾਫ ਸਹਾਰੇ ਅਦਾਲਤਾਂ ਮਾਰਫ਼ਤ ਅਦਾਰਿਆਂ ਨੂੰ ਬੰਦ ਕਰਾਉਣ ਦੀਆਂ ਚਲੀਆਂ ਜਾ ਰਹੀਆਂ ਚਾਲਾਂ ਦੀ ਗੱਲ ਕਰਦੇ ਹੋਏ ਹਿਤ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਬਣੇ ਅਦਾਰੇ ਕਿਸੇ ਦਾ ਪਿਓ ਵੀ ਬੰਦ ਨਹੀਂ ਕਰਵਾ ਸਕਦਾ। ਪਾਰਟੀ ਦੇ ਸਕੱਤਰ ਜਨਰਲ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਆਗੂਆਂ ਵੱਲੋਂ ਮਹਿਰੌਲੀ ਗੁਰਦੁਆਰੇ ਦੇ ਪ੍ਰਬੰਧ ਦੀ ਸੇਵਾ ਫਿਰ ਤੋਂ ਅਕਾਲੀ ਦਲ ਦੀ ਟੀਮ ਨੂੰ ਮਿਲਣ ਤੇ ਸਰੋਪਿਆਂ ਰਾਹੀਂ ਸਨਮਾਨਿਤ ਕਰਦੇ ਹੋਏ ਕਈ ਨਵੇਂ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਪੇ ਗਏ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਚਮਨ ਸਿੰਘ, ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਵਾ, ਦਰਸ਼ਨ ਸਿੰਘ, ਹਰਜਿੰਦਰ ਸਿੰਘ ਸਣੇ ਸੈਂਕੜੇ ਕਾਰਕੂਨ ਇਸ ਮੌਕੇ ਮੌਜੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply