Saturday, August 8, 2026

ਮਨੋਹਰ ਵਾਟਿਕਾ ਪਬਲਿਕ ਸੀ.ਸੈ. ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

PPN2505201618ਜੰਡਿਆਲਾ ਗੁਰੂ, 25 ਮਈ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂੁ ਦਾ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦਾ ਦਸਵੀਂ ਦਾ ਨਤੀਜਾ 100% ਰਿਹਾ। ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦਸਵੀਂ ਦੀ ਵਿਦਿਆਰਥਣ ਗਗਨਦੀਪ ਕੌਰ ਪੁਤਰੀ ਜਗਜੀਤ ਸਿੰਘ ਨੇ 94% ਅੰਕ ਲੈ ਕੇ ਜੰਡਿਆਲਾ ਗੁਰੂ ਬਲਾਕ ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਜੈਨਿਕਾ ਜੈਨ ਸਪੁਤਰੀ ਅਜੈ ਜੈਨ ਨੇ 93% ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਨਵਨੀਤ ਕੌਰ ਨੇ 92% ਅੰਕ ਹਾਸਲ ਕੀਤੇ ਅਤੇ ਅੰਜਨਜੋਤ ਕੌਰ ਸਪੁੱਤਰੀ ਸਿਮਰਤ ਪਾਲ ਸਿੰਘ ਨੇ ਵੀ 92% ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਜਾਣਕਾਰੀ ਦਿੰਦਿਆਂ ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਦਸਵੀਂ ਕਲਾਸ ਦੇ 10 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ। ਲਵ ਕੁਮਾਰ ਨੇ 91%, ਮਨਰੀਤ ਕੌਰ ਨੇ 91%, ਮੋਹਿਤ ਵਿਗ 91%, ਅਮਨਪ੍ਰੀਤ ਕੌਰ 90%, ਚੈਰੀ ਕੁੰਦਰਾ 91%, ਆਦੇਸ਼ਪ੍ਰੀਤ ਸਿੰਘ 89%, ਅਰਸ਼ਦੀਪ ਸਿੰਘ ਨੇ 87%ਅੰਕ ਲੈਕੇ ਸਕੂਲ ਦਾ ਨਾਮ ਚਮਕਾਇਆ ਅਤੇ ਇਹ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਮਯਾਬੀ ਤੇ ਵਧਾਈ ਦਿੱਤੀ।ਇਸ ਮੌਕੇ ਪ੍ਰਿੰਸੀਪਲ ਸਵਿਤਾ ਕਪੂਰ, ਡੀਨ ਨਿਸ਼ਾ ਜੈਨ, ਪ੍ਰਸ਼ਾਸਕ ਅਸ਼ੋਕ ਕੁਮਾਰ ਜੈਨ ਅਤੇ ਕੈਸ਼ੀਅਰ ਸੁਨੀਲ ਜੈਨ ਨੇ ਸਫਲ ਹੋਏ ਵਿਦਿਆਰਥੀਆਂ ਦਾ  ਮੂੰਹ ਮਿੱਠਾ ਕਰਵਾਇਆ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply