ਜੰਡਿਆਲਾ ਗੁਰੂ, 25 ਮਈ (ਹਰਿੰਦਰ ਪਾਲ ਸਿੰਘ)- ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੂੰ ਓਹਨਾ ਦੇ ਘਰ ਤੋਂ ਪੁਲਿਸ ਵਲੋਂ ਹਿਰਾਸਤ ਵਿੱਚ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਰਿੰਦਰ ਸਿੰਘ ਮਲਹੋਤਰਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਨੂੰ ਜੰਡਿਆਲਾ ਥਾਣੇ ਲੈ ਗਈ, ਪਰ ਤਬੀਅਤ ਠੀਕ ਨਾ ਹੋਣ ਸੰਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਤਾਂ ਫਿਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਉਹ ਅੱਜ ਜੰਡਿਆਲਾ ਗੁਰੂ ਤੋਂ ਬਾਹਰ ਨਾ ਜਾਣ। ਜੰਡਿਆਲਾ ਪ੍ਰੈਸ ਕਲੱਬ ਦੀ ਦੇਰ ਸ਼ਾਮ ਹੋਈ ਜਰੂਰੀ ਮੀਟਿੰਗ ਵਿੱਚ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸਵਾਲ ਕੀਤੇ ਗਏ ਕਿ ਕਿਉਂ ਆਏ ਦਿਨ ਪ੍ਰੈਸ ਉਪਰ ਹਮਲਾ ਕਰਦੇ ਹੋਏ ਪ੍ਰਧਾਨ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ। ਜਦੋ ਕਿ ਉਹ ਨਿਰਪੱਖ ਹੋ ਕੇ ਪੱਤਰਕਾਰੀ ਕਰ ਰਹੇ ਹਨ। ਮੀਟਿੰਗ ਵਿੱਚ ਸ਼ਾਮਿਲ ਸਮੂਹ ਪੱਤਰਕਾਰਾਂ ਨੇ ਪੁਲਿਸ ਨੂੰ ਚੇਤਾਵਨੀ ਦਿਤੀ ਕਿ ਅਗਰ ਹੁਣ ਬਿਨਾ ਵਜ੍ਹਾ ਪ੍ਰੈਸ ਤੇ ਹਮਲਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਨੂੰ ਕੋਈ ਆਂਚ ਵੀ ਆਈ ਤਾਂ ਵੱਡੇ ਪੱਧਰ ‘ਤੇ ਸੰਗਰਸ਼ ਕੀਤਾ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਬਿਆਸ ਪੁੱਲ ਤੇ ਸਿੱਖ ਜਥੇਬੰਦੀਆਂ ਦਾ ਇਕੱਠ ਵੀ ਹੋ ਰਿਹਾ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media