Sunday, March 15, 2026

ਮੇਅਰ ਅਰੋੜਾ ਅਤੇ ਰਾਕੇਸ਼ ਗਿੱਲ ਮਿਲ ਕੇ ਵਾਰਡ ਨੰ. 5 ਵਿਚ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ

PPN2505201620ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ ਸੱਗੂ)- ਮੇਅਰ ਰਾਮ ਅਰੋੜਾ ਅਤੇ ਰਾਕੇਸ਼ ਗਿੱਲ, ਇੰਚਾਰਜ ਪੱਛਮੀ ਵਿਧਾਨ ਸਭਾ ਹਲਕਾ ਭਾਜਪਾ ਵੱਲੋਂ ਮਿਲ ਕੇ ਵਾਰਡ ਨੰ. 5 ਵਿਚ ਪੈਂਦੇ ਇਲਾਕਾ ਜੂਝਾਰ ਸਿੰਘ ਐਵੀਨਿਊ ਅਤੇ ਇਸ ਦੇ ਨਾਲ ਲਗਦੀਆਂ ਆਬਾਦੀਆਂ ਵਿਖੇ 542.00 ਲੱਖ ਰੁਪਏ ਦੀ ਲਾਗਤ ਨਾਲ ਲੁੱਕ-ਬਜਰੀ ਦੀਆਂ ਸੜਕਾਂ ਅਤੇ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਉਹਨਾਂ ਦੇ ਨਾਲ ਰਮਨਦੀਪ ਕੌਰ ਕੌਸਲਰ, ਅਮਰਪ੍ਰੀਤ ਸਿੰਘ ਅੰਮੂ ਕੌਸਲਰ, ਗੁਰਪ੍ਰੀਤ ਸਿੰਘ ਕੌਸਲਰ, ਬਲਜਿੰਦਰ ਸਿੰਘ, ਗੋਪਾਲ ਕਿਸ਼ਨ ਵਾਸਦੇਵ, ਗੁਰਵਿੰਦਰ ਸਿੰਘ ਗੁਮਟਾਲਾ, ਪੰਕਜ ਖਨੋਜਾ, ਮਨੂੰ ਖੰਨਾ, ਸੁਰਿੰਦਰ ਸਿੰਘ, ਰਾਹੁਲ ਬੱਤਰਾ, ਰਾਕੇਸ਼ ਪਾਠਕ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਤਰੂਣ ਅਰੋੜਾ, ਜਵਾਹਰ ਲਾਲ ਸ਼ਰਮਾ, ਇੰਦਰ ਸਿੰੰਘ, ਪ੍ਰਿੰਸ ਗੁਮਟਾਲਾ, ਨਗਰ ਨਿਗਮ ਦੇ ਅਧਿਕਾਰੀ ਅਤੇ ਬਹੁੱਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਸਨ।
ਮੇਅਰ ਅਰੋੜਾ ਤੇ ਗਿੱਲ ਨੇ ਕਿਹਾ ਕਿ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਭਾਜਪਾ-ਅਕਾਲੀ ਦਲ ਗਠਬੰਧਨ ਦੀ ਸਰਕਾਰ ਵੱਲੋਂ 141 ਕੋਰੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।ਉਹਨਾ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਇਸ ਸਮੁੱਚੇ ਸ਼ਹਿਰ ਵਿਚ ਜੰਗੀ ਪੱਧਰ ‘ਤੇ ਰਿਕਾਰਡ ਤੋੜ ਵਿਕਾਸ ਕਰਾਇਆ ਜਾ ਰਿਹਾ ਹੈ, ਜਿਸ ਨਾਲ ਜਨਤਾ ਨੂੰ ਹਰ ਸਹੂਲਤ ਮਿਲੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply