Tuesday, August 11, 2026

ਸ਼ਹੀਦ ਬਾਬਾ ਦੀਪ ਸਿੰਘ ਸਕੂਲ ਪੱਟੀ ਦਾ ਵਿਦਿਆਰਥੀ ਮਲੇਸ਼ੀਆ ‘ਚ ਹੋਏ ਕਬੱਡੀ ਕੱਪ ਵਿੱਚ ਬੈੱਸਟ ਖਿਡਾਰੀ ਚੁਣਿਆ ਗਿਆ

PPN2505201626ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ )- ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਖਿਡਾਰੀ ਨੇ ਮਲੇਸ਼ੀਆ ਵਿੱਚ ਕਰਵਾਏ ਗਏ ਕਬੱਡੀ ਕੱਪ 2016 ਵਿੱਚ ਬੈਸਟ ਖਿਡਾਰੀ ਦਾ ਖਿਤਾਬ ਜਿੱਤਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਖੇਡ ਇੰਚਾਰਜ ਦਿਲਬਾਗ ਸਿੰਘ ਲੁਹਾਰੀਆ ਨੇ ਦੱਸਿਆ ਕਿ ਗੁਰਬੀਰ ਸਿੰਘ ਪੱਟੀ ਸ਼ਹਿਰ ਦੇ ਵਾਸੀ ਪਿਤਾ ਜਗਦੀਪ ਸਿੰਘ ਮਾਤਾ ਕਰਮਜੀਤ ਕੌਰ ਦਾ ਬੇਟਾ ਹੈ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਬਾਂਰਵੀ ਜਮਾਤ ਦਾ ਵਿਦਿਆਰਥੀ ਹੈ।ਗੁਰਬੀਰ ਸਿੰਘ ਮਲੇਸ਼ੀਆ ਵਿਖੇ ਹੋਏ ਕਬੱਡੀ ਕੱਪ ਵਿੱਚ ਮੀਰੀ ਪੀਰੀ ਕਲੱਬ ਘਰਿਆਲਾ ਵੱਲੋਂ ਖੇਡਿਆ ਹੈ ਅਤੇ ਬੈਸਟ ਰੇਡਰ ਚੁਣਿਆ ਗਿਆ ਹੈ।ਇਸ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਐਮ.ਡੀ ਬਲਬੀਰ ਸਿੰਘ ਲੁਹਾਰੀਆ, ਪ੍ਰਿੰਸੀਪਲ ਪ੍ਰਦੀਪ ਕੌਰ ਲੁਹਾਰੀਆ ਤੇ ਚੇਅਰਮੈਨ ਲਖਬੀਰ ਸਿੰਘ ਲੁਹਾਰੀਆ ਨੇ ਕਿਹਾ ਕਿ ਜਿਥੇ ਗੁਰਬੀਰ ਸਿੰਘ ਨੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ ਉਥੇ ਹੀ ਸਕੂਲ ਦਾ ਨਾਮ ਵੀ ਰੌਸ਼ਨ ਹੋਇਆ ਹੈ। ਉਨਾਂ ਨੇ ਇਸ ਸਬੰਧੀ ਕੋਚ ਜਗਦੀਪ ਸਿੰਘ ਸੰਧੂ ਅਤੇ ਗੁਰਬੀਰ ਸਿੰਘ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply