ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ )- ਪੱਟੀ ਸ਼ਹਿਰ ਵਾਸੀਆਂ ਨੂੰ ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨੀਲੇ ਕਾਰਡ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਹ ਪੰਜਾਬ ਸਰਕਾਰ ਵਲੋਂ ਲੋੜਵੰਦਾਂ ਲਈ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਕੋਈ ਘਰ ਵੀ ਭੁੱਖਾ ਨਾ ਸੌਵੇਂ ਦਾ ਟੀਚਾ ਅਪਨਾਇਆ ਜਾ ਰਿਹਾ ਹੈ। ਇਹ ਸ਼ਬਦ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਅੱਜ ਕੈਰੋਂ ਭਵਨ ਪੱਟੀ ਵਿਖੇ ਵਾਰਡ ਨੰਬਰ 18 ਦੇ ਲੋੜੰਵਦ ਲੋਕਾਂ ਲਈ ਕਣਕ ਵੰਡਣ ਦੀ ਸ਼ੁਰੂਆਤ ਕਰਨ ਸਮੇਂ ਕਹੇ।ਉਨਾਂ ਕਿਹਾ ਕਿ ਹਰੇਕ ਜਰੂਰਤਮੰਦ ਜਿਸਦਾ ਨੀਲਾ ਕਾਰਡ ਬਣਿਆ ਹੈ ਤੇ ਉਸ ਦਾ ਨਾਮ ਲਿਸਟ ਵਿੱਚ ਹੈ ਉਸਨੂੰ ਕਣਕ ਜਰੂਰ ਮਿਲੇਗੀ। ਇਸ ਲਈ ਵਾਰਡ ਦੇ ਕੌਂਸਲਰ ਦੀ ਡਿਊਟੀ ਲਹਾਈ ਗਈ ਹੈ ਕਿ ਉਹ ਪਹਿਲਾਂ ਹੀ ਜਰੂਰਤਮੰਦ ਨੂੰ ਪਰਚੀ ਉਸ ਦੇ ਘਰ ਪਹੰਚਾਉਣ ਤਾਂ ਜੋ ਉਸਨੂੰ ਕਣਕ ਲੈਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਪਨਸਪ ਪੰਜਾਬ ਦੇ ਵਾਈਸ ਚੇਅਰਮੈਨ ਕੁਲਦੀਪ ਸਿੰਘ ਪਨਗੋਟਾ, ਨਗਰ ਕੌਂਸਲ ਪੱਟੀ ਦੇ ਵਾਈਸ ਪ੍ਰਧਾਨ ਕਵਲਪ੍ਰੀਤ ਸਿੰਘ ਗਿੱਲ, ਵਾਰਡ ਨੰਬਰ 18 ਦੇ ਕੌਂਸਲਰ ਰਣਜੀਤ ਸਿੰਘ ਸੋਨੂੰ ਉੱਪਲ, ਸਰਨੇਕ ਸਿੰਘ ਚੰਨ, ਚੰਨਬੀਰ ਸਿੰਘ ਕੈਰੋਂ, ਬਿੱਟੂ ਡੀਪੂ ਹੋਲਡਰ, ਬਾਜ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਆਦਿ ਹਾਜਿਰ ਸਨ। ਇਸ ਮੌਕੇ ਵਾਰਡ ਨੰਬਰ 18 ਦੇ ਲੋੜਵੰਦਾਂ ਲੋਕ ਕਣਕ ਲੈਣ ਲਈ ਵੱਡੀ ਗਿਣਤੀ ਵਿੱਚ ਹਾਜਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media