Friday, March 6, 2026

ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਨੇ “ਫਨ ਫੇਅਰ” ਮਨਾਇਆ

PPN2805201615ਜੰਡਿਆਲਾ ਗੁਰੁ, 28 ਮਈ (ਹਰਿੰਦਰ ਪਾਲ ਸਿੰਘ)- ਸਂੇਟ ਸੋਲਜ਼ਰ ਇਲੀਟ ਕਾਨਵਂੈਟ ਸਕੂਲ ਵਿਖੇ “ਫਨ ਫੇਅਰ” ਮੇਲਾ ਮਨਾਇਆ ਗਿਆ। ਇਸ ਵਿੱਚ ਪਲੇਅ ਪੈਨ ਤੋ ਲੈ ਕੇ ਤੀਸਰੀ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ । ਇਸ ਮੇਲੇ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੱਖਵੱਖ ਤਰ੍ਹਾਂ ਦੇ ਜੰਪਰ ਲਗਾਏ ਗਏ ।ਇਸ ਵਿੱਚ ਬੱਚਿਆਂ ਨੇ ਖੂਬ ਮਜ਼ਾ ਕੀਤਾ।ਬੱਚਿਆਂ ਵਾਸਤੇ ਆਰਟੀਫੀਸ਼ੀਅਲ ਸਵੀਮਿੰਗ ਪੂਲ ਦਾ ਵੀ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੇ ਪਾਣੀ ਦਾ ਖੂਬ ਮਜ਼ਾ ਲਿਆ।ਇਸ ਮੇਲੇ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਰਿਬਨ ਕੱਟ ਕੇ ਕੀਤਾ।ਉਨ੍ਹਾਂ ਦੇ ਨਾਲ ਪ੍ਰਿੰਸੀਪਲ ਰੰਧਾਵਾ ਜੀ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੁਆਰਡੀਨੇਟਰ ਸ਼ਿਲਪਾ, ਤਮੰਨਾ ਅਤੇ ਸ. ਬਲਦੇਵ ਸਿੰਘ ਗਾਂਧੀ ਜੀ ਨੇ ਵੀ ਇਸ ਮੇਲੇ ਦਾ ਖੂਬ ਆਨੰਦ ਮਾਨਿਆ।ਮੇਲੇ ਦੋਰਾਨ ਬੱਚਿਆਂ ਲਈ ਰਿਫਰੈਸ਼ਮੈਂਟ ਦੇ ਰੂਪ ਵਿੱਚ ਪਕੌੜੇ, ਫਰੂਟੀਆਂ, ਨੂਡਲਜ਼, ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ।ਸਾਰੇ ਬੱਚਿਆਂ ਅਤੇ ਅਧਿਆਪਕਾਂ ਨੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ।ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਬੱਚਿਆਂ ਨੂੰ ਆਪਣੀ ਡਾਇਟ ਦਾ ਸਰੀਰਕ ਵਿਕਾਸ ਬਾਰੇ ਚਾਨਣਾ ਪਾਇਆ ਅਤੇ ਹਰ ਸਾਲ ਇਹੋ ਜਿਹੇ ਮੇਲੇ ਕਰਾਉਣ ਦਾ ਐਲਾਨ ਕੀਤਾ।ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਮੇਲੇ ਬੱਚਿਆਂ ਦੇ ਸਰੀਰਕ ਵਿਕਾਸ ਵਿੱਚ ਬਹੁਤ ਯੋਗਦਾਨ ਪਾਉਂਦੇ ਹਨ ਕਿਉਂਕਿ ਇਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਹੁੰਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply