Wednesday, June 17, 2026

ਹਲਕਾ ਜੰਡਿਆਲਾ ਗੁਰੂ ਦੀਆਂ ਲਿੰਕ ਸੜਕਾਂ ‘ਚ ਫੁੱਟ ਫੁੱਟ ਟੋਏ – ਪ੍ਰਿੰ. ਤਰਸਿੱਕਾ

PPN3005201614
ਮਹਿਤਾ, 30 ਮਈ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਦੀਆਂ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਹਾਲਾਤ ਬਦ ਤੋਂ ਬਦਤਰ ਹੋਈ ਪਈ ਹੈ ਜਿਵੇਂ ਤਰਸਿੱਕਾ ਤੋਂ ਸਰਾਂ, ਬੁਲਾਰਾ, ਭੱਟੀਕੇ, ਸੈਦਪੁਰ, ਮਹਿਸਮਪੁਰ, ਤਰਸਿੱਕਾ ਤੋਂ ਜੱਬੋਵਾਲ, ਕੋਟਲਾ ਤੇ ਦਸਮੇਸ਼ ਨਗਰ ਤੋਂ ਗਹਿਰੀ ਆਦਿ ਹਰੇਕ ਲਿੰਕ ਸੜਕ ਵਿੱਚ ਕਰੀਬ ਇੱਕ ਇੱਕ ਫੁੱਟ ਦੇ ਡੂੰਘੇ ਟੋਏ ਪਏ ਹਨ। ਇਹ ਟੋਏ ਅੱਜ ਦੇ ਨਹੀਂ ਸਗੋਂ 15 ਸਾਲ ਤੋਂ ਹਾਲਾਤ ਇੰਝ ਹੀ ਹਨ।ਇੰਨ੍ਹਾਂ ਸੜਕਾਂ ਉਪੱਰੋ ਲੰਘਣ ਵਾਲੇ ਲੋਕ ਅਕਸ਼ਰ ਆਪਣੇ ਆਪ ‘ਚ ਸ਼ਰਮਿੰਦਗੀ ਮਹਿਸ਼ੂਸ ਕਰਦੇ ਹਨ ਕਿ ਸ਼ਾਇਦ ਉਹਂ ਕੋਈ ਗੁਲਾਮ ਦੇਸ਼ ਦੇ ਲੋਕ ਹਨ।ਜਿੰਨ੍ਹਾਂ ਨਾਲ ਇੰਨ੍ਹਾਂ ਮਾੜਾ ਸਲੂਕ ਕੀਤਾ ਜਾ ਰਿਹਾ।ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ (ਰਜ਼ਿ) ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਜ ਪੱਤਰਕਾਰਾਂ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨਾਂ ਕਿਹਾ ਕਿ ਇਸ ਸੜਕਾਂ ਤੋਂ ਲੰਘਣ ਵਾਲੇ ਵਾਹਣਾਂ ਦੀ ਅੱਧੀ ਉਮਰ ਤੇ ਮਿਆਦ ਟੋਇਆਂ ਤੇ ਖੱਡਿਆਂ ਕਾਰਣ ਆਪਣੇ ਆਪ ਖ਼ਤਮ ਹੋ ਰਹੀ ਹੈ।ਹਾਲਤ ਇਹ ਹੈ ਕਿ ਲੋਕ ਦਿਨ ਦੇ ਸਮੇਂ ਇਨ੍ਹਾਂ ਲਿੰਕ ਸੜਕਾਂ ਰਾਹੀਂ ਲੰਘਣ ਤੋਂ ਕੰਨੀ ਕਤਰਾਉਂਦੇ ਹਨ ਤਾਂ ਰਾਤ ਦੇ ਸਮੇਂ ਖਾਸਕਰ ਜਦ ਕੋਈ ਬਿਮਾਰੀ, ਹਾਦਸੇ ਜਾ ਕਿਸੇ ਹੋਰ ਮੁਸਕਲ ਸਮੇਂ ਲਿੰਕ ਸੜਕਾਂ ਤੋਂ ਲੰਘਣਾ ਖਾਲਾ ਜੀ ਦਾ ਵਾੜਾ ਨਹੀਂ।ਪ੍ਰਿੰਸੀਪਲ ਤਰਸਿੱਕਾ ਨੇ ਮੰਗ ਕੀਤੀ ਹੈ ਕਿ ਉਕਤ ਲਿੰਕ ਸੜਕਾਂ ਪਹਿਲ ਦੇ ਅਧਾਰ ‘ਤੇ ਬਣਾਈਆਂ ਜਾਣ ਤਾਂ ਜੋ ਇਨਾਂ ਇਲਾਕਿਆਂ ਦੇ ਲੋਕ ਵੀ ਹਾਕਮ ਪਾਰਟੀ ਵਲੋਂ ਕੀਤੇ ਜਾਂਦੇ ਵਿਕਾਸ ਦੇ ਦਾਅਵਿਆਂ ਦਾ ਅਨੰਦ ਮਾਣ ਸਕਣ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply