
ਮਹਿਤਾ, 30 ਮਈ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਦੀਆਂ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਹਾਲਾਤ ਬਦ ਤੋਂ ਬਦਤਰ ਹੋਈ ਪਈ ਹੈ ਜਿਵੇਂ ਤਰਸਿੱਕਾ ਤੋਂ ਸਰਾਂ, ਬੁਲਾਰਾ, ਭੱਟੀਕੇ, ਸੈਦਪੁਰ, ਮਹਿਸਮਪੁਰ, ਤਰਸਿੱਕਾ ਤੋਂ ਜੱਬੋਵਾਲ, ਕੋਟਲਾ ਤੇ ਦਸਮੇਸ਼ ਨਗਰ ਤੋਂ ਗਹਿਰੀ ਆਦਿ ਹਰੇਕ ਲਿੰਕ ਸੜਕ ਵਿੱਚ ਕਰੀਬ ਇੱਕ ਇੱਕ ਫੁੱਟ ਦੇ ਡੂੰਘੇ ਟੋਏ ਪਏ ਹਨ। ਇਹ ਟੋਏ ਅੱਜ ਦੇ ਨਹੀਂ ਸਗੋਂ 15 ਸਾਲ ਤੋਂ ਹਾਲਾਤ ਇੰਝ ਹੀ ਹਨ।ਇੰਨ੍ਹਾਂ ਸੜਕਾਂ ਉਪੱਰੋ ਲੰਘਣ ਵਾਲੇ ਲੋਕ ਅਕਸ਼ਰ ਆਪਣੇ ਆਪ ‘ਚ ਸ਼ਰਮਿੰਦਗੀ ਮਹਿਸ਼ੂਸ ਕਰਦੇ ਹਨ ਕਿ ਸ਼ਾਇਦ ਉਹਂ ਕੋਈ ਗੁਲਾਮ ਦੇਸ਼ ਦੇ ਲੋਕ ਹਨ।ਜਿੰਨ੍ਹਾਂ ਨਾਲ ਇੰਨ੍ਹਾਂ ਮਾੜਾ ਸਲੂਕ ਕੀਤਾ ਜਾ ਰਿਹਾ।ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ (ਰਜ਼ਿ) ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਜ ਪੱਤਰਕਾਰਾਂ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨਾਂ ਕਿਹਾ ਕਿ ਇਸ ਸੜਕਾਂ ਤੋਂ ਲੰਘਣ ਵਾਲੇ ਵਾਹਣਾਂ ਦੀ ਅੱਧੀ ਉਮਰ ਤੇ ਮਿਆਦ ਟੋਇਆਂ ਤੇ ਖੱਡਿਆਂ ਕਾਰਣ ਆਪਣੇ ਆਪ ਖ਼ਤਮ ਹੋ ਰਹੀ ਹੈ।ਹਾਲਤ ਇਹ ਹੈ ਕਿ ਲੋਕ ਦਿਨ ਦੇ ਸਮੇਂ ਇਨ੍ਹਾਂ ਲਿੰਕ ਸੜਕਾਂ ਰਾਹੀਂ ਲੰਘਣ ਤੋਂ ਕੰਨੀ ਕਤਰਾਉਂਦੇ ਹਨ ਤਾਂ ਰਾਤ ਦੇ ਸਮੇਂ ਖਾਸਕਰ ਜਦ ਕੋਈ ਬਿਮਾਰੀ, ਹਾਦਸੇ ਜਾ ਕਿਸੇ ਹੋਰ ਮੁਸਕਲ ਸਮੇਂ ਲਿੰਕ ਸੜਕਾਂ ਤੋਂ ਲੰਘਣਾ ਖਾਲਾ ਜੀ ਦਾ ਵਾੜਾ ਨਹੀਂ।ਪ੍ਰਿੰਸੀਪਲ ਤਰਸਿੱਕਾ ਨੇ ਮੰਗ ਕੀਤੀ ਹੈ ਕਿ ਉਕਤ ਲਿੰਕ ਸੜਕਾਂ ਪਹਿਲ ਦੇ ਅਧਾਰ ‘ਤੇ ਬਣਾਈਆਂ ਜਾਣ ਤਾਂ ਜੋ ਇਨਾਂ ਇਲਾਕਿਆਂ ਦੇ ਲੋਕ ਵੀ ਹਾਕਮ ਪਾਰਟੀ ਵਲੋਂ ਕੀਤੇ ਜਾਂਦੇ ਵਿਕਾਸ ਦੇ ਦਾਅਵਿਆਂ ਦਾ ਅਨੰਦ ਮਾਣ ਸਕਣ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media