Wednesday, June 17, 2026

 ਲੋਕ ਅਕਾਲੀ ਸਰਕਾਰ ਦਾ ਡੱਟ ਕੇ ਸਾਥ ਦੇਣਗੇ – ਜਲਾਲ ਉਸਮਾਂ

PPN3005201615
ਚੌਂਕ ਮਹਿਤਾ, 30 ਮਈ ( ਜੋਗਿੰਦਰ ਸਿੰਘ ਮਾਣਾ) – ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਵੱਲੋਂ ਸਥਾਨਕ ਬਿਜਲੀਘਰ ਦੇ ਵਿਹੜੇ ‘ਚ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਵੱਡੀ ਗਿਣਤੀ ‘ਚ ਪੁੱਜੇ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।ਹਲਕੇ ਤੋਂ ਇੱਥੇ ਆਏ 35 ਦੇ ਕਰੀਬ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਮੌਜੂਦਗੀ ‘ਚ ਜਥੇ: ਜਲਾਲਉਸਮਾਂ ਨੇ ਬਿਜਲੀ, ਮਾਲ ਮਹਿਕਮਾ ਤੇ ਬੀ.ਡੀ.ਓ.ਆਦਿ ਵਿਭਾਗਾਂ ਨਾਲ ਸੰਬੰਧਤ ਲੋਕਾਂ ਦੀਆਂ ਜਿਆਦਾਤਰ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਹੱਲ ਕੀਤਾ।ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ, ਡਾਇਰੈਕਟਰ ਕੰਵਰਦੀਪ ਸਿੰਘ ਮਾਨ, ਚੇਅਰਮੈਨ ਹਰਜਿੰਦਰ ਸਿੰਘ ਨੰਗਲੀ, ਲਖਵਿੰਦਰ ਸਿੰਘ ਸੋਨਾ, ਰਾਜੀਵ ਕੁਮਾਰ ਬੱਬਲੂ ਪੀ.ਏ., ਜਤਿੰਦਰ ਸਿੰਘ ਲੱਧਾਮੁੰਡਾ ਪ੍ਰਧਾਨ ਆੜ੍ਹਤੀ ਐਸ਼ੋਸ਼ੀਏਸ਼ਨ,ਐਕਸੀਅਨ ਬਿਆਸ ਸੁਰਿੰਦਰਪਾਲ ਸੌਂਧੀ, ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ, ਪਰਮਜੀਤ ਸਿੰਘ ਕੋਟਹਯਾਤ, ਗੋਲਡੀ ਦਬੁਰਜ਼ੀ, ਅਮਨ ਸੇਖੋਂ, ਮਾ:ਬਲਜਿੰਦਰ ਸਿੰਘ ਬੁੱਟਰ, ਗੁਰਧਿਆਨ ਸਿੰਘ ਮਹਿਤਾ, ਰਜਿੰਦਰ ਸਿੰਘ ਉਦੋਨੰਗਲ, ਜਸਪਾਲ ਸਿੰਘ ਪੱਡਾ, ਸਰਬਜੀਤ ਸਿੰਘ ਉਦੋਨੰਗਲ, ਰਜਿੰਦਰ ਸਿੰਘ ਸ਼ਾਹ, ਹਿੰਮਤਪਰਮਵੀਰ ਸਿੰਘ, ਮਹਿੰਗਾ ਸਿੰਘ ਚੂੰਗ, ਭੁਪਿੰਦਰ ਸਿੰਘ ਸੈਦੂਕੇ, ਬਲਵਿੰਦਰ ਸਿੰਘ ਧਰਦਿਓ, ਮਾਹਲਾ ਸਿੰਘ ਕੁਹਾਟਵਿੰਡ, ਹਰਪਾਲ ਸਿੰਘ ਵਿੰਝਰਵਾਲ, ਤੀਰਥ ਸਿੰਘ ਪੰਚ, ਜਿਲਾ ਮੀਤ ਪ੍ਰਧਾਨ ਹਰਗੋਪਾਲ ਸਿੰਘ, ਐੱਸ.ਡੀ.ਓ ਮਹਿੰਦਰਪਾਲ ਸਿੰਘ ਬਾਠ, ਜੇ.ਈ.ਰਵਿੰਦਰ ਸਿੰਘ, ਪ੍ਰਧਾਨ ਤੇਜਿੰਦਰ ਸਿੰਘ ਸੇਖੋਂ, ਦਿਲਬਾਗ ਸਿੰਘ ਆਦਿ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply