Tuesday, November 24, 2026

ਆਬਾਨ ਪਬਲਿਕ ਸਕੂਲ ਵਿੱਚ ਵਿਸਵ ਤੰਬਾਕੂ ਰਹਿਤ ਦਿਨ ਮਨਾਇਆ

PPN3105201606
ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਆਬਾਨ ਪਬਲਿਕ ਸਕੂਲ ਵਿੱਚ ਵਿਸਵ ਤੰਬਾਕੂ ਰਹਿਤ ਦਿਨ ਮਨਾਇਆ ਗਿਆ।ਇਸ ਦਿਵਸ ਤੇ ਮਹਿਮਾਨ ਵਜੋ ਸਕੂਲ ਦੇ ਸਕੱਤਰ ਮੁਹੰਮਦ ਸ਼ਫੀਕ ਨੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਹੋਰ ਕਠਨਾਈਆਂ ਬਾਰੇ ਜਾਗਰੂਕ ਕਰਵਾਇਆਂ।ਉਹਨਾਂ ਦੱਸਿਆਂ ਕਿ ਕਿਸ ਤਰਖ਼ਾਂ ਇਕ ਤੰਬਾਕੂ ਦੇ ਸੇਵਨ ਕਰਨ ਵਾਲਾ ਵਿਅਕਤੀ ਆਪਣੀ ਅਤੇ ਆਪਣੇ ਆਸ ਪਾਸ ਰਹਿਣ ਵਾਲੇ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦਾ ਹੈ, ਅਤੇ ਇਹ ਕੋੜ ਦੇ ਰੋਗ ਤੋਂ ਘੱਟ ਨਹੀ।ਇਸ ਦਿਵਸ ਤੇ ਸਕੂਲ ਦੇ ਬੱਚਿਆ ਨੇ ਤੰਬਾਕੂ ਰਹਿਤ ਦਿਨ ਤੇ ਚਾਰਟ ਬਣਾ ਕੇ ਅਤੇ ਆਪਣੇ ਵਿਚਾਰ ਦੂਸਰੇ ਬੱਚਿਆਂ ਨਾਲ ਸਾਂਝੇ ਕਰਕੇ ਬੱਚਿਆਂ ਅਤੇ ਸਮਾਜ ਨੂੰ ਤੰਬਾਕੂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ । ਇਕ ਢੰਗ ਦਾ ਜੀਵਨ ਗੁਜਾਰਨ ਦੀ ਪ੍ਰੇਰਨਾ ਦਿੱਤੀ , ਸਕੂਲ ਵਿੱਚ ਅਧਿਆਪਕਾਂ ਵੱਲੋ ਵੀ ਬਚਿਆ ਨੂੰ ਤੰਬਾਕੂ ਅਤੇ ਹੋਰ ਨਸੇ ਦੇ ਨੁਕਸਾਨ ਉਹਨਾਂ ਦੀਆਂ ਹਾਨੀਆਂ ਤੋਂ ਜਾਣੂ ਕਰਵਾਇਆ।ਇਸ ਮੌਕੇ ਤੇ ਕਿਉਜ ਕੰਮਪੀਟੀਅਨ ਅਤੇ ਚਾਰਟ ਮੁਕਾਬਲੇ ਕਰਵਾਏ ਗਏ ੳਕੂਲ ਦੇ ਸਟਾਫ ਨੇ ਜੇਤੂਆਂ ਨੂੰ ਇਨਾਮ ਦਿੱਤੇ।ਚਾਰਟ ਮੁਕਾਬਲੇ ਵਿੱਚ ਜੇਤੂ ਵਿਦਿਆਰਥੀ +2 ਦੀ ਲੜਕੀ ਹੁਸਨਾ ਬਾਨੋ ਦੂਸਰਾ ਸਥਾਨ ਪਵਨਦੀਪ ਕੌਰ ਅਤੇ ਤੀਸਰੇ ਸਥਾਨ ਤੇ 9ਵੀ ਕਲਾਸ ਦਾ ਵਿਦਿਆਰਥੀ ਅਬਦੁਲ ਅਬਦੁਲ ਰਹਿਮਾਨ ਸਕੂਲ ਟੀਚਰ ਯਸ਼ਪ੍ਰੀਤ ਕੌਰ ਨੇ ਕਿਹਾ ਕਿ ਬੱਚਿਆ ਨੂੰ ਤੰਬਾਕੂ ਰਹਿਤ ਸਮਾਜ ਸਿਰਜਣ ਦੀ ਪ੍ਰੇਰਨਾ ਦਿੱਤੀ ਗਈ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply