
ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਹਰਫ਼ ਕਾਲਜ ,ਮਾਲੇਰਕੋਟਲਾ ਦੇ ਵਿਦਿਆਰਥੀਆਂ ਦੇ ਬੀ.ਕਾਮ ਭਾਗ ਦੂਜਾ ( ਸਮੈਸਟਰ ਤੀਜਾ) ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜੇ ਬਹੁਤ ਹੀ ਸ਼ਾਨਦਾਰ ਹਨ। ਇਸ ਸਫ਼ਲਤਾ ਲਈ ਹਰਫ਼ ਕਾਲਜ ਦੇ ਚੇਅਰਮੈਨ ਅਮਜਦ ਅਲੀ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਕਿ ਹੋਰ ਕਲਾਸਾਂ ਦੇ ਨਤੀਜੇ ਵੀ ਇਸੇ ਪ੍ਰਕਾਰ ਸ਼ਲਾਘਾਯੋਗ ਹੋਣਗੇ। ਉਹਨਾਂ ਕਿਹਾ ਕਿ ਇਸ ਕਾਲਜ ਦੀ ਸਥਾਪਨਾਂ ਦਾ ਮਨੋਰਥ ਅਨੁਸਾਸ਼ਨ ਭਰਪੂਰ ਵਿਦਿਅਕ ਵਾਤਾਵਰਣ ਵਿਚ ਵਧੀਆਂ ਵਿਦਿਆਰਥੀਆਂ ਅਤੇ ਚੰਗੇ ਨੌਜੁਆਨਾਂ ਦੀ ਸਿਰਜਣਾ ਕਰਣਾ ਹੈ ਤਾਂ ਜੋ ਉਹ ਇਸ ਦੇਸ਼ ਦੇ ਚੰਗੇ ਨਾਗਰਿਕ ਸਿੱਧ ਹੋ ਸਕਣ। ਇਹਨਾਂ ਗੋਰਵਮਈ ਵਿਦਿਆਰਥੀਆਂ ਵਿਚ ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਭਾਵਿਕਾ ਜੈਨ ਨੇ 81.33% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਪਿਊਸ਼ ਗੁਪਤਾ 78.5% ਅੰਕ ਲੈਕੇ ਦੂਜੇ ਅਤੇ ਅਜੇ ਬਾਂਸਲ 75.17% ਅੰਕ ਲੈਕੇ ਤੀਜੇ ਸਥਾਨ ਤੇ ਰਹੇ। ਇਹਨਾਂ ਤੋਂ ਇਲਾਵਾ ਹਿਮਾਂਸ਼ੀ ਬਾਂਸਲ (75%) ਚੌਥੇ ਅਤੇ ਰੋਹਿਤ ਧੀਮਾਨ(72.67%) ਪੰਜਵੇਂ ਸਥਾਨ ਤੇ ਰਹੇ।ਇਸ ਕਲਾਸ ਦਾ ਨਤੀਜਾ 100% ਰਿਹਾ ਹੈ ਅਤੇ ਵੱਧ ਗਿਣਤੀ ਵਿਚ ਵਿਦਿਆਰਥੀ ਪਹਿਲੀ ਡਿਵੀਜ਼ਨ ਵਿਚ ਪਾਸ ਹੋਏ ਹਨ ।ਕਾਲਜ ਦੇ ਡਾਇਰੈਕਟਰ/ ਪ੍ਰਿੰਸੀਪਲ ਪ੍ਰੋ. ਇਰਸ਼ਾਦ ਅਹਿਮਦ ਖ਼ਾਨ ਨੇ ਵੀ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਆਉਣ ਵਾਲੇ ਹੋਰ ਨਤੀਜੇ ਵੀ ਇਸੇ ਪ੍ਰਕਾਰ ਸ਼ਾਨਦਾਰ ਹੋਣਗੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media