
ਫਾਜ਼ਿਲਕਾ, 31 ਮਈ (ਵਨੀਤ ਅਰੋੜਾ) – ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ.) ਵੱਲੋ ਅੱਜ ਇੱਥੇ ਗ੍ਰਾਮੀਣ ਖੇਤਰਾਂ ਵਿਚ ਬੇਹਤਰ ਸੂਚਨਾ ਪ੍ਰਸਾਰ ਲਈ ਸਰਕਾਰੀ ਸੂਚਨਾ ਪ੍ਰਣਾਲੀ ਅਤੇ ਸਥਾਨਕ ਮੀਡੀਆ ਵਿਚਾਲੇ ਵਾਰਤਾਲਾਪ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਸਨ ਜਦੋਂ ਕਿ ਪੀ.ਆਈ.ਬੀ. ਤੋਂ ਡਿਪਟੀ ਡਾਇਰੈਕਟਰ ਸ. ਪਵਿੱਤਰ ਸਿੰਘ ਅਤੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਊਸ਼ਾ ਰਾਣੀ ਨੇ ਸ਼ਿਰਕਤ ਕੀਤੀ। ਜ਼ਿਲ੍ਹੇ ਭਰ ਤੋਂ ਮੀਡੀਆ ਕਰਮੀਆਂ ਨੇ ਵੀ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ ।
ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਸਰਕਾਰ ਅਤੇ ਆਮ ਲੋਕਾਂ ਵਿਚਕਾਰ ਸੂਚਨਾਂ ਦੇ ਪ੍ਰਵਾਹ ਵਿਚ ਮੀਡੀਆ ਵੱਲੋਂ ਨਿਭਾਏ ਜਾਏ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੀਡੀਆ ਵੱਲੋਂ ਸਮਾਜਿਕ, ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਤੱਕ ਸੂਚਨਾਂ ਸਰਲ ਤਰੀਕੇ ਨਾਲ ਪਹੁੰਚਣੀ ਚਾਹੀਦੀ ਹੈ ਤਾਂ ਜੋ ਲੋਕ ਇਸ ਦਾ ਲਾਹਾ ਲੈ ਸਕਣ। ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਮੀਡੀਆ ਕਰਮੀਆਂ ਵੱਲੋਂ ਵਿਕਾਸ ਪੱਤਰਕਾਰਤਾ ਵਿਚ ਨਿਭਾਈ ਜਾ ਰਹੀ ਆਰਥਿਕ ਭੂਮਿਕਾ ਦੀ ਵੀ ਜੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ।
ਇਸ ਮੌਕੇ ਬੋਲਦਿਆਂ ਪੀ.ਆਈ.ਬੀ. ਦੇ ਡਿਪਟੀ ਡਾਇਰੈਕਟਰ ਸ਼੍ਰੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਵਾਰਤਾਲਾਪ ਪ੍ਰੋਗਰਾਮ ਦਾ ਉਦੇਸ਼ ਦੂਰ ਦਰਾਜ ਦੇ ਖੇਤਰਾਂ ਤੱਕ ਮੀਡੀਆ ਕਰਮੀਆਂ ਨਾਲ ਸੰਪਰਕ ਸਥਾਪਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਤਾ ਲੋਕਤੰਤਰ ਦਾ ਚੌਥਾ ਸਤੰਭ ਹੈ। ਸਹਾਇਕ ਡਾਇਰੈਕਟਰ ਊਸ਼ਾ ਰਾਣੀ ਨੇ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਨ੍ਹਾਂ ਸਕੀਮਾਂ ਬਾਰੇ ਵੀ ਜਾਣਕਾਰੀ ਦੂਰ ਦਰਾਜ ਦੇ ਖੇਤਰਾਂ ਤੱਕ ਕੇਵਲ ਮੀਡੀਆ ਦੇ ਸਾਹਰੇ ਹੀ ਪਹੁੰਚ ਸਕਦੀ ਹੈ।
ਇਸ ਮੌਕੇ ਸ਼੍ਰੀ ਦਵਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਵਿਕਾਸ ਵਿਚ ਪੱਤਰਕਾਰਤਾ ਦੀ ਭੂਮਿਕਾ ਸ਼੍ਰੀ ਰਾਜ ਸਦੋਸ਼ ਨੇ ਸਮਾਜਿਕ ਵਿਕਾਸ ਵਿਚ ਪੱਤਰਕਾਰਤਾ ਦਾ ਯੋਗਦਾਨ, ਸ਼੍ਰੀ ਲੀਲਾਧਰ ਸ਼ਰਮਾ ਵੱਲੋਂ ਸਮਾਜਿਕ ਸਰੋਕਾਰਾਂ ਪ੍ਰਤੀ ਚੇਤਨਾ ਲਈ ਅਖ਼ਬਾਰਾਂ ਦਾ ਯੋਗਦਾਨ, ਸੁਬੋਧ ਵਰਮਾ ਨੇ ਗ੍ਰਾਮੀਣ ਪੱਤਰਕਾਰਤਾ, ਸ਼੍ਰੀ ਸਤੀਸ਼ ਧੀਂਗੜਾ ਨੇ ਖੇਤੀ ਵਿਕਾਸ ਵਿਚ ਪੱਤਰਕਾਰਤਾ ਦਾ ਯੋਗਦਾਨ, ਸ਼੍ਰੀ ਜਲੇਸ਼ ਠੱਠਈ ਨੇ ਜਲ ਸੰਭਾਲ ਵਿਚ ਪੱਤਰਕਾਰਤਾ ਦੀ ਭੂਮਿਕਾ, ਲਛਮਣ ਦੋਸਤ ਵੱਲੋਂ ਪੱਤਰਕਾਰਤਾ ਦੀਆਂ ਸਬੰਧੀ ਕਾਨੂੰਨੀ ਮੁਸ਼ਕਿਲਾਂ, ਸ਼੍ਰੀ ਰਜਿੰਦਰ ਸੋਨੀ ਵੱਲੋਂ ਆਰਥਿਕ ਮਸਲਿਆਂ ਅਤੇ ਪੱਤਰਕਾਰਤਾ, ਰਣਜੀਤ ੰਿਸੰਘ ਵੱਲੋਂ ਕੁਦਰਤੀ ਆਫ਼ਤਾ ਮੌਕੇ ਛੋਟੇ ਅਖ਼ਬਾਰਾਂ ਅਤੇ ਸਥਾਨਕ ਇਲੈਕਟ੍ਰੋਨਿਕ ਮੀਡੀਆ ਦੀ ਭੂਮਿਕਾ ਵਿਸ਼ਿਆਂ ਤੇ ਵਿਚਾਰ ਰੱਖੇ ਗਏ।
Punjab Post Daily Online Newspaper & Print Media