Thursday, July 16, 2026

ਸੀ.ਬੀ.ਐਸ.ਈ ਦਸਵੀਂ ‘ਚ 10 ਸੀ.ਜੀ.ਪੀ.ਏ ਅੰਕ ਹਾਸਲ ਕਰਨ ਵਾਲੀ ਨਵਨੀਤ ਕੋਰ ਦਾ ਸਨਮਾਨ

PPN3105201615
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਮਹਿਲਾਵਾਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਭਲਾਈ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੇ ਵੱਖ ਵੱਖ ਖੇਤਰਾਂ ਦੇ ਵਿਚ ਵਿਲੱਖਣ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੇ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਸਿਲਸਿਲੇ ਦੇ ਚੱਲਦਿਆਂ ਸੀ.ਬੀ.ਐਸ.ਈ ਦਸਵੀਂ ਦੀ ਪ੍ਰੀਖਿਆ ਵਿਚੋਂ 10 ਸੀ.ਜੀ.ਪੀ.ਏ ਅੰਕ ਹਾਸਲ ਕਰਨ ਵਾਲੀ ਤੇ ਵੱਖ ਵੱਖ ਖੇਤਰਾਂ ਦੇ ਵਿਚ ਵੱਡੀਆਂ ਮੱਲਾਂ ਮਾਰਨ ਵਾਲੀ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦੀ ਵਿਦਿਆਰਥਣ ਨਵਨੀਤ ਕੋਰ ਪੁੱਤਰੀ ਗੁਰਿੰਦਰ ਸਿੰਘ ਮਥਰੇਵਾਲ ਨੂੰ ਸੁਸਾਇਟੀ ਵਲੋਂ ਉਚੇਚੇ ਤੋਰ ‘ਤੇ ਸਨਮਾਨਿਤ ਕੀਤਾ ਗਿਆ।ਨਵਨੀਤ ਕੋਰ ਨੁੂੰ ਸਨਮਾਨਿਤ ਕਰਨ ਦੀ ਰਸਮ ਸੁਸਾਇਟੀ ਦੀ ਸੁਬਾਈ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਪ੍ਰਿੰ: ਨਵਨੀਤ ਕੋਰ ਆਹੂਜਾ ਤੇ ਹੋਰ ਅਹੁਦੇਦਾਰਾਂ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ।ਪ੍ਰਿੰ: ਨਵਨੀਤ ਕੋਰ ਆਹੂਜਾ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਉਂਦਿਆ ਕਿਹਾ ਕਿ ਨਵਨੀਤ ਕੋਰ ਨੇ ਵੱਖ ਵੱਖ ਖੇਤਰਾਂ ਦੇ ਵਿਚ ਮੱਲਾਂ ਮਾਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ।ਅਜਿਹੀਆਂ ਧੀਆਂ ਨੂੰ ਸਨਮਾਨਿਤ ਕਰਕੇ ਸੁਸਾਇਟੀ ਫਖ਼ਰ ਮਹਿਸੂਸ ਕਰਦੀ ਹੈ। ਇਸ ਮੋਕੇ ਪਰਮਜੀਤ ਕੋਰ, ਗੁਰਿੰਦਰ ਸਿੰਘ, ਮਨਮੀਤ ਸਿੰਘ, ਮਾਨਸੀ ਖੰਨਾ, ਰਾਜਸੰਦੀਪ ਕੋਰ, ਬਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply