
ਸੰਦੌੜ੍ਹ 1 ਮਈ (ਹਰਮਿੰਦਰ ਸਿੰਘ ਭੱਟ): ਪੰਜਾਬ ਸਰਕਾਰ ਭਾਵੇਂ ਲੱਖ ਵਾਰ ਇਨਕਾਰ ਕਰੇ ਕਿ ਪੰਜਾਬ ਦਾ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਨਹੀਂ ਪਰ ਹੁਣ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੁਲਿਸ ਭਰਤੀ ਵਿੱਚ ਨਸ਼ਾ ਲੈਣ ਵਾਲਿਆਂ ਨੂੰ ਦੂਰ ਰੱਖਣ ਲਈ ਡਰੱਗ ਅਡਿਕਸ਼ਨ ਟੈਸਟ ਕਰਵਾਇਆ ਜਾਵੇਗਾ।
ਇਹ ਟੈਸਟ ਪੰਜਾਬ ਦਾ ਸਿਹਤ ਵਿਭਾਗ ਕਰੇਗਾ ਤੇ ਇਸ ਵਿੱਚ ਡਰੱਗ ਪਾਜ਼ੇਟਿਵ ਪਾਏ ਜਾਣ ਵਾਲਿਆਂ ਨੂੰ ਸਰਕਾਰ ਬਾਹਰ ਦਾ ਰਸਤਾ ਦਿਖਾਵੇਗੀ। ਇਹ ਟੈਸਟ ਮੁੰਡਿਆਂ ਤੇ ਕੁੜੀਆਂ ਦੋਵਾਂ ਲਈ ਹੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2014 ਵਿੱਚ ਸੈਨਾ ਦੀ ਭਰਤੀ ਦੌਰਾਨ ਵੀ ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਜ਼ੋਨ ਵਿੱਚ ਭਰਤੀ ਲਈ ਆਏ ਨੌਜਵਾਨਾਂ ਦਾ ਵੀ ਨਸ਼ਿਆਂ ਦਾ ਟੈਸਟ ਕੀਤਾ ਗਿਆ ਸੀ।
ਹੁਣ ਪੰਜਾਬ ਸਰਕਾਰ ਨੇ ਵੀ ਬੀਤੇ ਮੰਗਲਵਾਰ ਨੂੰ ਪੁਲਿਸ ਭਰਤੀ ਲਈ ਦਿੱਤੇ ਇਸ਼ਤਿਹਾਰ ਵਿੱਚ ਡਰੱਗ ਟੈਸਟ ਕਰਵਾਉਣ ਦੀ ਸ਼ਰਤ ਰੱਖੀ ਹੈ। ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਭਰਤੀ ਵਿੱਚ ਵੀ ਨਸ਼ੇ ਦਾ ਖੌਫ ਨਜ਼ਰ ਆ ਰਿਹਾ ਹੈ। ਪੁਲਿਸ ਵਿੱਚ 7,416 ਅਸਾਮੀਆਂ ਲਈ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ। ਇਸ ਵਿੱਚ 6,252 ਮਰਦ ਤੇ 1,164 ਔਰਤਾਂ ਹੋਣਗੀਆਂ। ਭਰਤੀ ਲਈ ਆਨਲਾਈਨ ਐਪਲੀਕੇਸ਼ਨ ਦੀ ਪ੍ਰਕ੍ਰਿਆ ਪੁਲਸ ਵਿਭਾਗ ਦੀ ਵੈਬਸਾਈਟ ‘ਤੇ ਸ਼ੁਰੂ ਹੋ ਗਈ ਹੈ।ਭਰਤੀ ਲਈ ਫਾਰਮ ਭਰਨ ਦਾ ਸਮਾਂ 31 ਮਈ ਤੋਂ 21 ਜੂਨ ਤੱਕ ਦਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media