
ਮਾਲੇਰਕੋਟਲਾ, 1 ਜੂਨ (ਹਰਮਿੰਦਰ ਸਿੰਘ ਭੱਟ) ਸਥਾਨਕ ਜਮਾਲਪੁਰਾ ਵਿਖੇ ਸਥਿਤ ਆਲਮਾਈਟੀ ਪਬਲਿਕ ਸਕੂਲ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਤੰਬਾਕੂ ਨਾ ਪੀਣ ਸੰਬੰਧੀ ਚਾਰਟ ਬਣਾਏ ਗਏ। ਬੱਚਿਆਂ ਨੇ ਆਪਣੇ ਸਾਥੀ ਬੱਚਿਆਂ ਨੂੰ ਚਾਰਟਾਂ ਸੰਬੰਧੀ ਜਾਣਕਾਰੀ ਦਿੱਤੀ ਤੇ ਛੋਟੇ ਬੱਚਿਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਲਈ ਸਮਝਾਇਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਸ਼ਫੀਕ, ਵਾਈਸ-ਪ੍ਰਿੰਸੀਪਲ ਸ਼ਹਿਨਾਜ਼, ਸਕੱਤਰ ਮੁਹੰਮਦ ਅਕਰਮ ਨੇ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵਿਸਥਾਰ ਨਾਲ ਦੱਸਿਆ।ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਬੱਚਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਤੰਬਾਕੂ ਦਾ ਸੇਵਨ ਮਨੁੱਖ ਨੂੰ ਹੌਲੀ-ਹੌਲੀ ਲਾ-ਇਲਾਜ ਬਿਮਾਰੀਆਂ ਵੱਲ ਲੈ ਜਾਂਦਾ ਹੈ। ਤੰਬਾਕੂ ਤੋਂ ਬਿਨਾ ਹੀ ਮਨੁੱਖ ਤੰਦਰੁਸਤ ਰਹਿ ਸਕਦਾ ਹੈ ਅਤੇ ਸਵੱਛ ਸਮਾਜ ਦੀ ਸਿਰਜਨਾ ਕਰ ਸਕਦਾ ਹੈ। ਇਸ ਮੌਕੇ ਤੇ ਸਕੂਲ ਦੇ ਸਾਰੇ ਬੱਚਿਆਂ ਨੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਚੁੱਕੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media