Friday, June 19, 2026

 ਮੁੱਖ ਪਾਰਲੀਮਾਨੀ ਸਕੱਤਰ ਵਲਟੋਹਾ ਅਤੇ ਸਰਪੰਚ ਮੇਜਰ ਸਿੰਘ ਵਲੋਂ ਨਵੀਆਂ ਕਮੇਟੀਆਂ ਦਾ ਗਠਨ

PPN0506201601
ਅਲ਼ਗੋਂ ਕੋਠੀ, 5 ਜੂਨ (ਹਰਦਿਆਲ ਸਿੰਘ ਭੈਣੀ) – ਗ੍ਰਾਮ ਪੰਚਾਇਤ ਅਲਗੋਂ ਵਲੋਂ ਪਿੰਡ ਦੀਆਂ ਧੜੇਬੰਦੀਆਂ ਤੋਂ ਉਪਰ ਉਠ ਕੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਤੀਆਂ ਜਾ ਰਹੀਆਂ ਸੁੱਖ ਸਹੂਲਤਾਂ ਨੂੰ ਘਰ ਘਰ ਅਤੇ ਹਰ ਵਰਗ ਨੂੰ ਪਹੁੰਚਾਉਣ ਲਈ 5 ਕਮੇਟੀਆਂ ਬਣਾਈਆਂ ਗਈਆਂ ਹਨ।
ਇੰਨਾਂ ਕਮੇਟੀਆਂ ਵਿੱਚ ਜਨਰਲ ਕਮੇਟੀ ਦਾ ਪ੍ਰਧਾਨ ਦਲਬੀਰ ਸਿੰਘ ਪੁੱਤਰ ਕੇਵਲ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ।ਐਸ.ਸੀ ਕਮੇਟੀ ਦਾ ਪ੍ਰਧਾਨ ਪ੍ਰਕਾਸ਼ ਸਿੰਘ ਅਤੇ ਵਾਇਸ ਪ੍ਰਧਾਨ ਸਾਹਿਬ ਸਿੰਘ ਨੂੰ ਨਿਯੁੱਕਤ ਕੀਤਾ ਗਿਆ।ਮੁਹੱਲਾ ਕਮੇਟੀ ਦੀ ਪ੍ਰਧਾਨ ਕੁਲਵਿੰਦਰ ਕੌਰ ਤੇ ਵਾਇਸ ਪ੍ਰਧਾਨ ਗਿਆਨ ਕੌਰ ਨੂੰ ਬਣਾਇਆ ਗਿਆ।ਬੀ.ਸੀ ਕਮੇਟੀ ਦਾ ਪ੍ਰਧਾਨ ਬਲਜੀਤ ਸਿੰਘ ਤੇ ਵੱਸਣ ਸਿੰਘ ਵਾਇਸ ਪ੍ਰਧਾਨ ਬਣਾਏ ਗਏ।ਆਈ.ਟੀ ਕਮੇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਕਾਰਜ ਸਿੰਘ ਨੂੰ ਸੌਂਪੀ ਗਈ ਤੇ ਗੁਰਭੇਜ ਸਿੰਘ ਵਾਇਸ ਪਧ੍ਰਾਨ ਬਣਾਏ ਗਏ।
ਇਸ ਤੋਂ ਇਲਾਵਾ ਵੱਖ ਵੱਖ ਕਮੇਟੀਆਂ ਦੇ ਪੰਜ ਪੰਜ ਮੈਂਬਰ ਵੀ ਮੈਂਬਰ ਬਣਾਏ ਗਏ ਹਨ।ਇੰਨਾਂ ਮੈਂਬਰਾਂ ਵਿੱਚ ਅਮਰ ਸਿੰਘ, ਨਿੰਦਰ ਕੌਰ, ਕੁਲਵਿੰਦਰ ਕੌਰ, ਅਮਰਜੀਤ ਕੌਰ, ਪਰਵੀਨ ਕੌਰ, ਕੰਸੋ, ਸਾਹਿਬ ਸਿੰਘ ਤਰਸੇਮ ਸਿੰਘ, ਗੁਰਵਿੰਦਰ ਸਿੰਘ, ਸੁਬੇਗ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ, ਸੋਨੂਮ ਸਿੰਘ, ਸੁਖਵਿੰਦਰ ਸਿੰਘ, ਕਾਬਲ ਸਿੰਘ ਸਵਰਨ ਸਿੰਘ, ਮਹਿਲ ਸਿੰਘ, ਅੰਗਰੇਜ ਸਿੰਘ, ਜਗਤਾਰ ਸਿੰਘ, ਵਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਸੇਵਕ ਸਿੰਘ ਆਦਿ ਸ਼ਾਮਲ ਹਨ।ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਸਾਰੀਆਂ ਕਮੇਟੀਆਂ ਦੇ ਮੈਂਬਰਾਂ, ਪ੍ਰਧਾਨਾਂ, ਵਾਇਸ ਪ੍ਰਧਾਨਾਂ ਨੂੰ ਨਿਯੁੱਕਤੀ ਪੱਤਰ ਸੌਂਪ ਕੇ ਸਨਮਾਨਿਤ ਕੀਤਾ ਗਿਆ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply