Sunday, March 15, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 6 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੂਨੇ ਮੁੰਬਈ ਐਕਸਪ੍ਰੈਸ ਹਾਈਵੇਅ ‘ਤੇ ਜਬਰਦਸਤ ਹਾਦਸਾ- ਦੋ ਕਾਰਾਂ ਨਾਲ ਟਕਰਾ ਕੇ ਬੱਸ ਡੂੰਘੀ ਖਾਈ ‘ਚ ਡਿੱਗੀ- 17 ਦੀ ਮੌਤ 40 ਜਖਮੀ।

▶ ਈ.ਡੀ ਨੇ ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਸਿੰਘ ਨੂੰ 16 ਜੂਨ ਦੀ ਪੇਸ਼ੀ ਲਈ ਭੇਜਿਆ ਸੰਮਨ- ਫੇਮਾ ਦੀ ਉਲੰਘਣਾ ਅਤੇ ਵਿਦੇਸ਼ਾਂ ‘ਚ ਜਾਇਦਾਦਾ ਦਾ ਮਾਮਲਾ।

▶ ਹਰਿਆਣਾ ਦਾ ਜਾਟ ਅੰਦੋਲਨ ਸ਼ੁਰੂ- ਜੀਂਦ ‘ਚ ਕੀਤੀ ਰੈਲੀ- 15 ਜਿਲਿਆਂ ਦੇ 15 ਪਿੰਡਾਂ ‘ਚ ਧਰਨੇ-ਸੁਰੱਖਿਆ ਵਜੋਂ ਨੀਮ ਫੌਜੀ ਦਲ ਦੀਆਂ 55 ਕੰਪਨੀਆਂ ਤਾਇਨਾਤ।

▶ ਜਾਟ ਅੰਦੋਲਨ ਦੇ ਮੱਦੇਨਜਰ ਹਰਿਆਣਾ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ- ਰੋਹਤਕ ਤੇ ਸੋਨੀਪਤ ‘ਚ ਮੋਬਾਇਲ ਇੰਟਰਨੈਟ ਅਤੇ ਬਲਕ ਮੈਸਜ਼ ਭੇਜਣ ‘ਤੇ ਰੋਕ।

▶ ਮਥੁਰਾ ਘਟਨਾ ‘ਚ ਮੌਤਾਂ ਦੀ ਗਿਣਤੀ ਵਧ ਕੇ 29 ਹੋਈ- ਜਾਂਚ ਸ਼ੁਰੂ।

▶ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ – ਮਥਰਾ ਘਟਨਾ ਛੋਟੀ ਮੋਟੀ ਘਟਨਾ ਨਹੀਂ- ਯੂ.ਪੀ ਦੀ ਅਖਿਲੇਸ਼ ਸਰਕਾਰ ਲਿਖ ਕੇ ਦੇਵੇ ਤਾਂ ਕਰਵਾਵਾਂਗੇ ਸੀ.ਬੀ.ਆਈ ਜਾਂਚ।

▶ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਭਾਰਤ ਤੇ ਕਤਰ ਦਰਮਿਆਨ ਊਰਜਾ, ਸਿਹਤ ਤੇ ਸਿਖਿਆ ਸਮੇਤ 7 ਅਹਿਮ ਸਮਝੋਤਿਆਂ ‘ਤੇ ਹੋਏ ਦਸਤਖਤ।

▶ ਨਾਰਾਇਣਸਵਾਮੀ ਅੱਜ ਪੁਡੂਚੈਰੀ ਦੇ ਮੁੱਖ ਮੰਤਰੀ ਵਜੋਂ ਚੁਕਣਗੇ ਸਹੁੰ।

▶ ਚੰਡੀਗੜ ਵਿਚ ਫਰਜ਼ੀ ਪੀ.ਜੀ.ਆਈ ਐਂਬੂਲੈਂਸ ਦਾ ਪਰਦਾਫਾਸ਼- 3 ਗ੍ਰਿਫਤਾਰ, 12 ਐਂਬੂਲੈਂਸ ਕੀਤੀਆਂ ਜ਼ਬਤ।

▶ ਲੁਧਿਆਣਾ- ਹੈਕਰਾਂ ਤੇ ਗੈਂਗਸਟਰਾਂ ਦੀ ਮਦਦ ਦੇ ਦੋਸ਼ ‘ਚ ਦੋ ਗ੍ਰਿਫਤਾਰ- 2 ਪਿਸਤੌਲ ਤੇ ਹੈਕਿੰਗ ਦਾ ਸਮਾਨ ਬਰਾਮਦ।

▶ 6 ਜੂਨ ਨੂੰ ਘੱਲੂਘਾਰਾ ਦਿਵਸ ਸਮੇਂ ਮੀਡੀਆ ‘ਤੇ ਕੋਈ ਰੋਕ ਨਹੀਂ ਤੇ ਨਾ ਹੀ ਕੋਈ ਦੁਵਿਧਾ- ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ

▶ ਸ੍ਰੀ ਲੰਕਾ ਨੇਵੀ ਦੇ ਜਵਾਨਾਂ ਨੇ 4 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ- ਕਿਸ਼ਤੀ ਵੀ ਕਬਜ਼ੇ ‘ਚ ਲਈ।

▶ ਯੂ.ਪੀ ਤੇ ਮੱਧ ਪ੍ਰਦੇਸ਼ ਤੱਕ ਫੈਲੇਗਾ ਹਰਿਆਣਾ ਦਾ ਜਾਟ ਅੰਦੋਲਨ- ਉਤਰ ਪ੍ਰਦੇਸ਼ ਵਿੱਚ 8 ਜੂਨ ਤੇ ਮੱਧ ਪ੍ਰਦੇਸ਼ ‘ਚ 10 ਜੂਨ ਨੂੰ ਪ੍ਰਦਰਸ਼ਨ ਦਾ ਐਲਾਨ।

▶ ਮਾਨਸਾ ਦੇ ਪਿੰਡ ਸਮਾਓ ‘ਚ ਕਰਜ਼ੇ ਹੇਠਾਂ ਦੱਬੇ ਕਿਸਾਨ ਕ੍ਰਿਸ਼ਨ ਸਿੰਘ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮ ਹੱਤਿਆ।

ਅੰਮ੍ਰਿਤਸਰ ਦੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਬਾਸਰਕੇ ‘ਆਪ’ ਵਿੱਚ ਸ਼ਾਮਲ।

▶ ਮੁਕਤਸਰ ਦੇ ਤਰਮਾਲਾ ‘ਚ ਮੁੱਖ ਮੰਤਰੀ ਸ੍ਰ. ਬਾਦਲ ਨੇ ਕੀਤਾ ਸੰਗਤ ਦਰਸ਼ਨ- ਕੈਪਟਨ ਦੇ 18 ਜੂਨ ਦੇ ਲੰਬੀ ਧਰਨੇ ਨੂੰ ਦੱਸਿਆ ਸਟੰਟ।

▶ ਦਮਦਮੀ ਟਕਸਾਲ ਦੇ ਹੈਡਕਵਾਟਰ ਚੌਕ ਮਹਿਤਾ ਵਿਖੇ ਘੱਲੂਘਾਰਾ ਦਿਵਸ ਸਮਾਗਮ ਅੱਜ 6 ਜੂਨ ਨੂੰ ।

▶ ਲੁਧਿਆਣਾ ਦੀ ਡੇਹਲੋ ਨਹਿਰ ‘ਚ ਡੁੱਬੇ ਰਾਮਗੜੀਆ ਸਕੂਲ ਦੇ 3 ਵਿਦਿਆਰਥੀ।

▶ ਲੁਧਿਆਣਾ ਦੇ ਸ਼ੇਰਪੁਰ ਚੌਕ ‘ਚ ਨਾਕੇ ਦੌਰਾਨ ਫਾਰਚੂਨਰ ਗੱਡੀ ‘ਚੋਂ ਇੱਕ ਕਰੋੜ ਦੀ ਰਾਸ਼ੀ ਬਰਾਮਦ- ਉਤਰ ਪ੍ਰਦੇਸ਼ ਦਾ ਪੰਕਜ਼ ਨਾਮੀ ਨੌਜਵਾਨ ਗ੍ਰਿਫਤਾਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply