Sunday, March 15, 2026

ਐਸ.ਆਈ.ਓ ਵੱਲੋਂ ਵਿਦਿਅਕ ਅਗਵਾਈ ਕੈਂਪ ਦਾ ਆਯੋਜਨ

PPN0506201603
ਮਾਲੇਰਕੋਟਲਾ, 5 ਜੂਨ (ਹਰਮਿੰਦਰ ਸਿੰਘ ਭੱਟ)- ‘ਵਿਦਿਆਰਥੀਆਂ ਲਈ ਵਿਦਿਅਕ ਅਗਵਾਈ ਦੀ ਗੈਰ ਮਾਮੂਲੀ ਮਹੱਤਤਾ ਹੈ।ਸਹੀ ਸਮੇਂ ਤੇ ਸਹੀ ਦਿਸ਼ਾ ਵੱਲ ਰਹਿਨੁਮਾਈ ਮਿਲ ਜਾਣਾ ਇੱਕ ਵਿਦਿਆਰਥੀ ਲਈ ਕਿਸੇ ਵਰ ਤੋਂ ਘੱਟ ਨਹੀਂ।ਦਸਵੀਂ, ਬਾਹਰਵੀਂ ਤੇ ਬੀ.ਏ ਤੋਂ ਬਾਅਦ ਸਾਡੇ ਵਿਦਿਆਰਥੀਆਂ ਨੂੰ ਹੁੰਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਐਸ.ਆਈ.ਓ ਦੇ ਜ਼ਿੰਮੇਦਾਰ ਇਸ ਵਿਦਿਅਕ ਅਗਵਾਈ ਕੈਂਪ ਦੇ ਆਯੋਜਨ ਲਈ ਮੁਬਾਰਕਬਾਦ ਦੇ ਹੱਕਦਾਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਮਾਅਤ ਇਸਲਾਮੀ ਹਿੰਦ, ਪੰਜਾਬ ਦੇ ਸਾਬਕਾ ਪ੍ਰਧਾਨ ਅਰਸ਼ਦ ਅਲੀ ਨੇ ਸੰਬੋਧਨ ਕਰਦਿਆਂ ਕੀਤਾ। ਐਸ.ਆਈ.ਓ ਵੱਲੋਂ ਆਯੋਜਿਤ ਇਸ ਵਿਦਿਅਕ ਅਗਵਾਈ ਕੈਂਪ ਵਿੱਚ ਵਿਦਿਆਰਥੀਆਂ ਨੇ ਬੜੇ ਜੋਸ਼ੋ ਖਰੋਸ਼ ਨਾਲ ਭਾਗ ਲਿਆ।ਇਸ ਮੌਕੇ ਵੱਖ-ਵੱਖ ਕੈਰੀਅਰ ਮਾਹਿਰਾਂ ਨੇ ਅਲਗ-ਅਲਗ ਡਿਪਲੋਮਿਆਂ, ਡਿਗਰੀਆਂ ਤੇ ਕੋਰਸਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।ਜਿਨਾਂ ਵਿੱਚ ਲੈਕਚਰਾਰ ਮੁਜਾਹਿਦ ਅਲੀ, ਲੈਕਚਰਾਰ ਸਰਫਰਾਜ਼ ਵਹੀਦ, ਗਣਿਤ ਮਾਹਿਰ ਹਰਇੰਦਰਜੀਤ ਸਿੰਘ, ਐਸ.ਆਈ.ਓ. ਇਕਾਈ ਪ੍ਰਧਾਨ ਮੁਹੰਮਦ ਉਸਮਾਨ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ਜੱਥੇਬੰਦੀ ਦੇ ਸਾਬਕਾ ਜ਼ਿੰਮੇਦਾਰ ਅਜ਼ੀਮ ਅਹਿਮਦ ਢਿੱਲੋਂ ਤੇ ਸ਼ਮਸ਼ਾਦ ਸ਼ਕੂਰ, ਇਕਬਾਲ ਅਨਸਾਰੀ, ਮੁਹੰਮਦ ਉਸਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਜਮਾਅਤ ਇਸਲਾਮੀ ਦੇ ਪ੍ਰਧਾਨ ਮੁਹੰਮਦ ਨਜ਼ੀਰ ਰਾਵਤ ਨੇ ਰਮਜ਼ਾਨ ਤੇ ਕੁਰਆਨ ਵਿਸ਼ੇ ਤੇ ਸੰਬੋਧਨ ਕੀਤਾ।ਮੰਚ ਦਾ ਸੰਚਾਲਨ ਅਰਸ਼ਦ ਸ਼ਰੀਫ ਨੇ ਬਾਖੂਬੀ ਨਿਭਾਇਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply