Sunday, October 6, 2024

ਆਬਾਨ ਪਬਲਿਕ ਸਕੂਲ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ

PPN0506201604
ਮਾਲੇਰਕੋਟਲਾ, 5 ਜੂਨ (ਹਰਮਿੰਦਰ ਸਿੰਘ ਭੱਟ)- ਆਬਾਨ ਪਬਲਿਕ ਸਕੂਲ ਮਾਲੇਰਕੋਟਲਾ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਕੋਂਸਲਰ ਮੈਡਮ ਰਜੀਆ ਪ੍ਰਵੀਨ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਨਾਲ ਸਕੂਲ ਦੇ ਕੈਂਪਸ ਵਿੱਚ ਛਾਂ ਵਾਲੇ ਪੌਦੇ ਲਗਾਏ ਤੇ ਉਹਨਾਂ ਨੇ ਬੱਚਿਆਂ ਦੇ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣਾ ਵਾਤਾਵਰਣ ਸਾਫ ਰੱਖਣਾ ਹੈ, ਤਾਂ ਸਾਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਸਕੂਲ ਦੇ ਡਾਇਰੈਕਟਰ ਮੁਹੰਮਦ ਅਸ਼ਰਫ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਨੂੰ ਸਾਫ ਰੱਖਣ ਲਈ ਕੋਈ ਸਖਤ ਕਦਮ ਨਾ ਚੁੱਕੇ ਤਾਂ ਸਾਨੂੰ ਭਵਿੱਖ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।ਵਾਤਾਵਰਣ ਪ੍ਰਤੀ ਖੁਦ ਤੇ ਸਮਾਜ ਨੂੰ ਜਾਗਰੂਕ ਕਰਨ ਦਾ ਫੈਸਲਾ ਲਿਆ।ਉਹਨਾਂ ਨੇ ਬੱਚਿਆਂ ਨੂੰ ਵਸਤੂਆਂ ਨੂੰ ਰੀ-ਸਾਇਕਲ ਕਰਨ ਦੇ ਫਾਇਦੇ ਦੱਸੇ ਅਤੇ ਜਿੰਨ੍ਹਾ ਨਾਲ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕਦਾ ਹੈ ਤਾਂ ਜੋ ਅਸੀਂ ਇੱਕ ਸਾਫ ਸੁਥਰਾ ਤੇ ਹਰਿਆਲੀ ਭਰੇ ਸਮਾਜ ਦੀ ਸਿਰਜਣਾ ਕਰ ਸਕੀਏ। ਅੰਤ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਆਸ-ਪਾਸ ਨਵੇਂ ਰੁੱਖ ਲਗਾਉਣ ਲਈ ਪ੍ਰੇਰਤ ਕੀਤਾ।ਕੋਂਸਲਰ ਰਜ਼ੀਆ ਪ੍ਰਵੀਨ, ਸਮੂਹ ਸਟਾਫ ਤੇ ਬੱਚਿਆ ਨੇ ਸਕੂਲ ਦੇ ਆਸ-ਪਾਸ ਨਵੇਂ ਪੌਦਿਆਂ ਨੂੰ ਰੋਜ਼ਾਨਾ ਪਾਣੀ ਦੇਣ ਤੇ ਉਹਨਾਂ ਦੀ ਦੇਖ-ਭਾਲ ਕਰਨ ਦਾ ਪ੍ਰਣ ਲਿਆ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply