
ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਥਇਏਟਰ ਨੂੰ ਵਧਾਵਾ ਦੇ ਰਹੇ ਪੰਜਾਬ ਨਾਟਸ਼ਾਲਾ ਚੈਰੀਟੇਬਲ ਟਰੱਸਟ ਨੂੰ 1 ਲੱਖ ਦੀ ਗਰਾਂਟ ਰਾਸ਼ੀ ਦਾ ਚੈਕ ਪ੍ਰਦਾਨ ਕੀਤਾ।ਸ਼੍ਰੀ ਜੋਸ਼ੀ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਪੰਜਾਬ ਨਾਟਸ਼ਾਲਾ ਵਲੋਂ ਕਲਾ ਦੇ ਪ੍ਰਸਾਰ ਤੇ ਪ੍ਰਸਾਰ ਲਈ ਸ਼ਲਾਘਾਯੌਗ ਕੰਮ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਸਿਖਲਾਈ ਲੈ ਕੇ ਗਏ ਕਲਾਕਾਰ ਅੱਜ ਬਾਲੀਵੁਡ ਅਤੇ ਫਿਲਮ ਇੰਡਸਟਰੀ ਵਿੱਚ ਵਧੀਆ ਭੂਮਿਕਾਵਾਂ ਨਿਭਾਅ ਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਹੇ ਹਨ।ਉਨਾਂ ਨੇ ਇਸੇ ਸਾਲ ਇੱਕ ਲੱਖ ਦੀ ਹੋਰ ਗਰਾਂਟ ਦੇਣ ਦਾ ਵੀ ਐਲਾਨ ਕੀਤਾ।ਟਰੱਸਟ ਦੇ ਫਾਉਂਡਰ ਜਤਿੰਦਰ ਸਿੰਘ ਬਰਾੜ ਨੇ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਜੋਸ਼ੀ ਨੇ ਹਮੇਸ਼ਾਂ ਹੀ ਪੰਜਾਬ ਨਾਟਸ਼ਾਲਾ ਨੂੰ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਅਤੇ ਅੱਜ ਵੀ 1 ਲੱਖ ਗਰਾਂਟ ਦਾ ਚੈਕ ਅਤੇ 1 ਲੱਖ ਦੀ ਹੋਰ ਗਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿਸ ਦੇ ਲਈ ਉਹ ਉਨਾਂ ਦੇ ਤਹਿ ਦਿਲੋਂ ਅਹਿਸਾਨਮੰਦ ਹੈ।ਇਸ ਮੌਕੇ ਅਮੁਲਦੀਪ ਸਿੰਘ, ਸੰਦੀਪ ਖੋਸਲਾ, ਸੁਨੀਲ ਰਾਣਾ, ਰਾਜੇਸ਼ ਕੁਮਾਰ, ਨਰਿੰਦਰ ਸਾਂਘੀ, ਮੰਚਪ੍ਰੀਤ ਆਦਿ ਮੌਜੂਦ ਸਨ ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media