Wednesday, July 3, 2024

ਗਰੀਨ ਐਵਨਿਊ ਕਲੌਨੀ ਵਾਸੀਆਂ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

PPN1006201613
ਚੌਂਕ ਮਹਿਤਾ, 10 ਜੂਨ (ਜੋਗਿੰਦਰ ਸਿੰਘ ਮਾਣਾ) ਸਥਾਨਕ ਘੁਮਾਣ ਰੋਡ ਸਥਿਤ ਨਾਮਵਾਰ ਕਲੌਨੀ ਗਰੀਨ ਐਵਨਿਉ ਵਿੱਚ ਸੀਵਰੇਜ, ਕਲੋਨੀ ਦੀ ਸੜਕ ਅਤੇ ਹੋਰ ਸਮੱਸਿਆਵਾਂ ਸਬੰਧੀ ਅੱਜ ਕਲੋਨੀ ਵਾਸਅਿਾਂ ਵਲੋਂ ਗਰੀਨ ਐਵਨਿਉ ਵੈਲਫੇਅਰ ਸੁਸਾਇਟੀ ਦੀ ਕੀਤੀ ਜਾ ਰਹੀ ਚੋਣ ਦੀ ਸੂਚਨਾ ਮਿਲਣ ‘ਤੇ ਹਲਕਾ ਵਿਧਾਇਕ ਜਲਾਲ ਉਸਮਾਂ ਆਪਣੇ ਸੰਗਤ ਦਰਸ਼ਨ ਦੌਰਾਨ ਉਚੇਚੇ ਤੌਰ ‘ਤੇ ਗਰੀਨ ਐਵੇਨਿਊ ਕਲੋਨੀ ਵਿਖੇ ਪਹੁੰਚੇ।ਜਿਥੇ ਸੁਸਾਇਟੀ ਦੇ ਪ੍ਰਧਾਨ ਸੁੱਖ ਬੁੱਟਰ ਤੇ ਜਰਨਲ ਸਕੱਤਰ ਨਰਿੰਦਰ ਰਾਏ ਨੇ ਕਲੋਨੀ ਦੀਆਂ ਸਮਸਿਆਵਾਂ ਤੋਂ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੂੰ ਜਾਣੂ ਕਰਵਾਇਆ ਅਤੇ ਮੁੱਖ ਮੰਗਾਂ ਸਬੰਧੀ ਸੁਸਾਇਟੀ ਦੇ ਅਹੁਦੇਦਾਰਾਂ ਕੈਸ਼ੀਅਰ ਲਖਵਿੰਦਰ ਸਿੰਘ ਬਿਜਲੀ ਬੋਰਡ, ਡਾ. ਕੁਲਦੀਪ ਸਿੰਘ, ਬਲਵਿੰਦਰ ਸਿੰਘ ਸੈਦੋਕੇ, ਏ.ਐਸ.ਆਈ ਗੁਰਨਾਮ ਸਿੰਘ, ਗੁਰਦੀਪ ਸਿੰਘ ਬੈਂਕ ਵਾਲੇ, ਲਖਵਿੰਦਰ ਸਿੰਘ ਲਾਡੀ ਆਦਿ ਕਲੋਨੀ ਵਾਸੀਆਂ ਸਮੇਤ ਮੰਗ ਪੱਤਰ ਦਿੱਤਾ।ਇਸ ਮੌਕੇ ਹਲਕਾ ਵਿਧਾਧਿਕ ਬਲਜੀਤ ਸਿੰਘ ਨੇ ਮੰਗਾਂ ਦੀਆਂ ਜਰੂਰਤਾਂ ਨੂੰ ਵੇਖਦਿਆਂ ਚੌਂਕ ਮਹਿਤਾ ਦੀ ਪੰਚਾਇਤ ਨੂੰ ਤਾਕੀਦ ਕੀਤੀ ਕਿ ਇਸ ਕਲੋਨੀ ਦੇ ਸਾਰੇ ਕੰਮ ਪਹਿਲ ਦੇ ਅਧਾਰ ‘ਤੇ ਕੀਤੇ ਜਾਣ ।ਇਸ ਸਮੇ ਕਲੌਨੀ ਪ੍ਰਧਾਨ ਸੁਖ ਬੁੱਟਰ, ਜਰਨਲ ਸਕੱਤਰ ਨਰਿੰਦਰ ਰਾਏ, ਬਲਵਿੰਦਰ ਸੈਦੋਕੇ ਵੱਲੋ ਆਈ ਹੋਈ ਲੀਡਰਸ਼ਿਪ ਅਤੇ ਕਲੋਨੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਜਥੇਦਾਰ ਹਰਦਿਆਲ ਸਿੰਘ, ਜਿਲਾ ਮੀਤ ਪ੍ਰਧਾਨ ਹਰਗੋਪਾਲ ਸਿੰਘ ਰੰਧਾਵਾ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਸ੍ਰ ਜਤਿੰਦਰ ਸਿੰਘ ਲੱਧਾਮੁੰਡਾ, ਹਰਬੰਸ ਸਿੰਘ ਪੁਰਬਾ, ਕੁਲਵਿੰਦਰ ਸਿੰਘ ਬਿੱਟੂ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply