ਪਠਾਨਕੋਟ, 14 ਜੂਨ (ਪੰਜਾਬ ਪੋਸਟ ਬਿਊਰੋ)- ਸਥਾਨਿਕ ਐਨ.ਐਚ.ਪੀ.ਸੀ.ਰੈਸਟ ਹਾਊਸ ਦੇ ਕੰਪਲੈਕਸ ਵਿਖੇ ਐਨ.ਐਚ.ਪੀ.ਸੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ 7 ਰੋਜਾ ਯੋਗਾ ਕੈਂਪ ਲਗਾਇਆ ਗਿਆ।ਜਿਸ ਦੀ ਸ਼ੁਰੂਆਤ ਸ਼੍ਰੀ ਐਮ.ਜੀ.ਘਈ ਮੁੱਖ ਪ੍ਰਬੰਧਕ (ਸਿਵਲ ) ਅਤੇ ਸ਼੍ਰੀ ਅਰਵਿੰਦ ਮਹਾਜਨ ਪ੍ਰਬੰਧਕ (ਸਿਵਲ) ਦੁਆਰਾ ਕੀਤੀ ਗਈ। ਇਸ ਕੈਂਪ ਦੇ ਪਹਿਲੇ ਦਿਨ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਦੂਸਰੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਯੋਗਾ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਸ਼੍ਰੀ ਐਮ.ਜੀ.ਘਈ ਅਤੇ ਸ਼੍ਰੀ ਅਰਵਿੰਦ ਮਹਾਜਨ ਨੇ ਇਸ ਮੌਕੇ ਤੇ ਦੱਸਿਆ ਕਿ ਜਿੱਥੇ ਯੋਗਾ ਸਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਉਥੇ ਖੂਨ ਨੁੰ ਸ਼ੁੱਧ ਕਰਦਾ ਹੈ ਅਤੇ ਸਰੀਰ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਅੱਜ ਤੋਂ ਸ਼ੁਰੂ ਹੋ ਕੇ 20 ਜੂਨ, 2016 ਤੱਕ ਚੱਲੇਗਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media