ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਵੱਲੋਂ 15-1-2016 ਨੂੰ ਜਾਰੀ ਨੋਟੀਫਿਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਮਿਨਰਲ ਨਾਲ ਸਬੰਧਤ ਜ਼ਿਲ੍ਹਾ ਸਰਵੇ ਰਿਪੋਰਟ ਤਿਆਰ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਸ੍ਰੀ ਧਰਮਪਾਲ ਭਗਤ ਨੇ ਦੱਸਿਆ ਕਿ ਉਕਤ ਰਿਪੋਰਟ ਦੇ ਆਧਾਰ ‘ਤੇ ਭਵਿੱਖ ਵਿਚ 5 ਹੈਕਟੇਅਰ ਤੋਂ ਘੱਟ ਰਕਬੇ ਵਾਲੀਆਂ ਖੱਡਾਂ ਅਤੇ 25 ਹੈਕਟੇਅਰ ਦੇ ਰਕਬੇ ਵਾਲੇ ਕਲੱਸਟਰ ਦੀਆਂ ਵਾਤਾਵਰਣ ਕਲੀਅਰੈਂਸ ਜ਼ਿਲ੍ਹਾ ਪੱਧਰ ‘ਤੇ ‘ਡਿਸਟ੍ਰਿਕਟ ਲੈਵਲ ਐਨਵਾਇਰਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ (ਡੀ. ਈ. ਆਈ. ਏ. ਏ) ਅਤੇ ‘ਡਿਸਟ੍ਰਿਕਟ ਲੈਵਲ ਐਕਸਪਰਟ ਅਪਰੇਜ਼ਲ ਕਮੇਟੀ’ (ਡੀ. ਈ. ਏ. ਸੀ) ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕ ਇਸ ਸਬੰਧੀ ਪੂਰੀ ਜਾਣਕਾਰੀ ੳਮਰਟਿਸੳਰ.ਨਚਿ.ਨਿ ਉੱਪਰ ਵੇਖ ਸਕਦੇ ਹਨ ਅਤੇ ਆਪਣੇ ਸੁਝਾਅ ਅਤੇ ਇਤਰਾਜ਼ 21 ਦਿਨਾਂ ਦੇ ਅੰਦਰ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਨੂੰ ਭੇਜ ਸਕਦੇ ਹਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media