Wednesday, March 25, 2026

ਕਿਸਾਨ-ਮਜਦੂਰ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਅੱਜ 27ਵੇਂ ਦਿਨ ਵੀ ਜਾਰੀ

PPN2006201602
ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਿਲਾ ਕੰਪਲੈਕਸ ਬਠਿੰਡਾ ਅੱਗੇ ਕਿਸਾਨ-ਮਜਦੂਰ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ ਹੈ। ਅੱਜ ਸੰਗਰੂਰ ਜਿਲੇ ਦੇ ਵੱਡੀ ਗਿਣਤੀ ਕਿਸਾਨਾਂ ਅਤੇ ਔਰਤਾ ਨੇ ਕਾਫਲਿਆਂ ਦੇ ਰੂਪ ਵਿੱਚ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ । ਵਿਸ਼ਾਲ ਰੋਹ ਪੂਰਵਕ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ ਅਤੇ ਹਰਿੰਦਰ ਕੌਰ ਬਿੰਦੂ ਨੇ ਸਰਕਾਰ ਤੇ ਕਿਸਾਨ ਮਜਦੂਰ ਕਰਜਿਆਂ ਅਤੇ ਖੁਦਕੁਸ਼ੀਆਂ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਉਦਿਆਂ ਕਿਹਾ ਕਿ ਸਰਕਾਰ ਰਾਹੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਵਾਸਤੇ ਕਿਸਾਨ-ਮਜਦੂਰ ਦੋਖੀ ਨੀਤੀਆਂ ਲਾਗੂ ਕਰਕੇ ਕਿਸਾਨਾਂ-ਮਜਦੂਰਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਮੋਰਚੇ ਦੌਰਾਨ 17 ਜੂਨ ਨੂੰ ਰੱਲਾ ਸਿੰਘ ਦੀ ਮੌਤ ਸਰਕਾਰ ਦੀਆਂ ਇਹਨਾ ਕਿਸਾਨ ਮਜਦੂਰ ਵਿਰੋਧੀ ਨੀਤੀਆਂ ਦੁਆਰਾ ਸਿੱਧਾ ਕਤਲ ਹੈ। ਬੁਲਾਰਿਆ ਨੇ ਕਿਹਾ ਕਿ ਸ਼ਹੀਦ ਖੇਤ ਮਜਦੂਰ ਰੱਲਾ ਸਿੰਘ ਦੇ ਪਰਿਵਾਰ ਨੂੰ ਦੱਸ ਲੱਖ ਰੁਪਏ ਦਾ ਮੁਆਵਜਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਲੈਣ ਅਤੇ ਪਰਿਵਾਰ ਸਿਰਫ ਚੜਿਆ ਸਾਰਾ ਕਰਜਾ ਮਾਫ ਕਰਵਾਉਣ ਦੀ ਮੰਗ ਦੋ ਦਿਨਾਂ ਦੇ ਨਾ ਮੰਨਣ ਦੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਨੇ ਕਿਸਾਨਾਂ, ਮਜਦੂਰਾਂ ਅਤੇ ਔਰਤਾ ਨੂੰ ਅੱਗ ਵਰਗੀ ਤੱਤੀ ਸੜਕ ਤੇ ਬੈਠਣ ਲਈ ਮਜਬੂਰ ਕਰ ਦਿੱਤਾ।ਉਹਨਾਂ ਨੇ ਕਿਹਾ ਕਿ ਕਿਸਾਨਾ ਦੀ ਮੰਗਾ ਬਾਰੇ ਚੁੱਪ ਬੈਠੀ ਸਰਕਾਰ, ਹੱਕਾ ਲਈ ਕੁਰਬਾਨੀ ਦੇਣ ਵਾਲੇ ਖੇਤ ਮਜਦੂਰ ਦੇ ਪਰਿਵਾਰ ਲਈ 10 ਲੱਖ ਦਾ ਮੁਅਵਜਾ ਦੇਣ ਤੋ ਅੜੀ ਹੋਈ ਹੈ। ਜਦੋਕਿ ਆਪਣੇ ਮੰਤਰੀਆਂ, ਚੇਅਰਮੈਨਾ ਵਗੈਰਾ ਦੀਆਂ ਤਨਖਾਹਾ ਅਤੇ ਭੱਤੇ ਮਹਿੰਗਾਈ ਦੇ ਬਹਾਨੇ ਕਈ ਗੁਣਾ ਵਧਾ ਲਏ ਜਾਦੇ ਹਨ।ਬੁਲਾਰਿਆਂਾ ਨੇ ਕਿਹਾ ਕਿ ਬਾਦਲਾਂ ਦੀ ਔਰਬਿਟ ਬੱਸ ਦੇ ਟਾਇਰ ਥੱਲੇ ਸੁਟ ਕੇ ਕਤਲ ਕੀਤੀ ਲੜਕੀ ਦੇ ਮਾਮਲੇ ਨੂੰ ਦਵਾਉਣ ਲਈ 25-30 ਲੱਖ ਰੁਪਏ ਦਾ ਮੁਆਵਜਾ ਤਾ ਦਿੱਤਾ ਜਾ ਸਕਦਾ ਹੈ ਪਰ ਖੇਤ ਮਜਦੂਰ ਰੱਲਾ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਰਾਹਤ ਸਰਕਾਰੀ ਖਜਾਨੇ ਵਿਚੋ ਦੇਣ ਵਾਸਤੇ ਪੰਜਾਬ ਸਰਕਾਰ ਨੂੰ ਬਹੁਤ ਔਖ ਹੁੰਦੀ ਹੈ।ਆਗੂਆ ਨੇ ਕਿਹਾ ਕਿਸਾਨਾ ਮਜਦੂਰਾ ਦੀਆ ਮੰਗਾਂ ਹੱਲ ਕਰਵਾਉਣ ਲਈ ਪੱਕਾ ਮੋਰਚਾ ਅਤੇ ਰੱਲਾ ਸਿੰਘ ਦੇ ਪਰਿਵਾਰ ਸਬੰਧੀ ਮੰਗਾ ਲਈ ਸੰਘਰਸ਼ ਜਾਰੀ ਰਹੇਗਾ। ਧਰਨੇ ਨੂੰ ਦਰਵਾਰਾ ਸਿੰਘ ਛਾਜਲਾ, ਜਸਵਿੰਦਰ ਸਿੰਘ ਲੌਗੋਵਾਲ, ਦਿਲਬਾਗ ਸਿੰਘ ਹਰੀਗੜ, ਹਰਪਾਲ ਸਿੰਘ ਪੇਧਨੀ, ਸੁਖਪਾਲ ਕੌਰ ਛਾਜਲੀ, ਕੁਲਦੀਪ ਕੌਰ ਉਗਰਾਹਾਂ, ਮਲਕੀਤ ਕੌਰ ਨਮੋਲ, ਪਰਮਜੀਤ ਕੌਰ ਪਿੱਥੋ, ਰਾਮ ਸਿੰਘ ਬੈਣੀ ਬਾਘਾ, ਮੋਠੂ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply