Wednesday, March 25, 2026

ਅਰੁਣ ਜੇਤਲੀ ਨੇ ਐਨ.ਡੀ.ਏ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ

PPN2006201603
ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਦਰ ਵਿਚਲੀ ਐਨ.ਡੀ.ਏ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਪੂਰੇ ਦੇਸ਼ ਵਿਚ ਕੇਂਦਰੀ ਮੰਤਰੀਆਂ ਵੱਲੋ ਸਰਕਾਰ ਦੀਆਂ ਪ੍ਰਾਪਤੀਆਂ ਆਮ ਜਨਤਾ ਨੂੰ ਦੱਸਣ ਲਈ 200 ਪ੍ਰੋਗਰਾਮ ਉਲੀਕੇ ਗਏ ਹਨ।ਇਸ ਲੜੀ ਤਹਿਤ ਕੇਦਰੀ ਵਿਚਲੀ ਐਨ.ਡੀ.ਏ ਸਰਕਾਰ ਦੀਆ ਦੋ ਸਾਲ ਦੀ ਪ੍ਰਾਪਤੀਆਂ ਦੱਸਣ ਲਈ ਬਠਿੰਡਾ ਵਿਖੇ ਕਂੇਦਰੀ ਮੰਤਰੀ ਅਰੁਣ ਜੇਤਲੀ ਵਿਸੇਸ਼ ਤੌਰ ‘ਤੇ ਪਹੁੰਚੇ।ਇਸ ਸਮਾਗਮ ਦੌਰਾਨ ਜਿਥੇ ਅਕਾਲੀ-ਭਾਜਪਾ ਗਠਜੋੜ ਨੇ ਆਪਣੇ ਰਿਸ਼ਤੇ ਮਜਬੂਤ ਦਿਖਾਉਣ ਦੀ ਕੋਸ਼ਿਸ਼ ਕੀਤੀ ਉਥੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ।ਸਮਾਗਮ ਦੀ ਸੁਰੂਆਤ ਵਿਚ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ 9 ਸਾਲਾਂ ਵਿਚ ਵੱਖ-ਵੱਖ ਖੇਤਰਾਂ ਵਿਚ ਕੀਤੇ ਇਤਿਹਾਸਕ ਅਤੇ ਮਾਣ ਮੱਤੇ ਵਿਕਾਸ ਦੀ ਗੱਲ ਕਰਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕ 2017 ਵਿਚ ਫਿਰ ਤੋਂ ਉਨ੍ਹਾਂ ਦੀ ਸਰਕਾਰ ਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਹਰੇਕ ਖੇਤਰ ਜਿਵੇਂ ਸ਼ਹਿਰੀ, ਦਿਹਾਤੀ, ਸਨਅਤਾਂ ਅਤੇ ਵੱਖ-ਵੱਖ ਸਮਾਜਿਕ ਖੇਤਰਾਂ ਦੀ ਕਾਇਆ ਕਲਪ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ। ਪਰ ਸਿਆਸੀ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਉਹ ਆਪਣੇ ਸਿਆਸੀ ਹਿੱਤਾਂ ਕਾਰਣ ਝੂਠਾ ਪ੍ਰਚਾਰ ਕਰ ਰਹੇ ਹਨ ਜਿਸ ਨਾਲ ਪੰਜਾਬ ਬਦਨਾਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਬਾਰੇ ਵਿਰੋਧੀ ਸਿਆਸੀ ਝੂਠਾ ਪ੍ਰਚਾਰ ਕਰ ਰਹੇ ਹਨ ਜਦ ਕਿ ਹਰਿਆਣਾ, ਤਾਮਿਲਨਾਡੂ ਅਤੇ ਗੁਜਰਾਤ ਵਰਗੇ ਸੂਬਿਆਂ ਵਿਚ ਕਰਜ਼ਾ ਦਰ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ।ਇਸ ਮੌਕੇ ਉੱਪ ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਨਸ਼ਿਆਂ, ਵਿੱਤੀ ਹਾਲਾਤ ਅਤੇ ਪੰਜਾਬ ਸਰਕਾਰ ਬਾਰੇ ਕੀਤੇ ਜਾ ਰਹੇ ਝੂਠੇ ਅਤੇ ਨਾਕਰਾਤਮਕ ਪ੍ਰਚਾਰ ਦੀ ਗੱਲ ਤੱਥਾਂ ਸਹਿਤ ਕੀਤੀ ਅਤੇ ਪੰਜਾਬ ਦੀ ਮੌਜੂਦਾ ਅਸਲੀਅਤ ਲੋਕਾਂ ਸਾਹਮਣੇ ਰੱਖੀ। ਯੂਪੀਏ ਦੀ ਸਰਕਾਰ ਦੌਰਾਨ ਸਾਨੂੰ ਸਾਡੀ ਯੋਗਤਾ ਦੀ ਸਜ਼ਾ ਘੱਟ ਟੈਕਸਾਂ ਦੇ ਰੂਪ ਵਿਚ ਮਿਲਦੀ ਰਹੀ ਹੈ ਜਦ ਕਿ ਹੁਣ ਐਨ.ਡੀ.ਏ ਦੀ ਸਰਕਾਰ ਆਉਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੰਜਾਬ ਦੀ ਬਾਂਹ ਫੜ੍ਹੀ ਹੈ।
ਪੰਜਾਬ ਸਰਕਾਰ ਨੇ ਪੰਜਾਬ ਇਨਵੈਸਟ ਪ੍ਰਮੋਸ਼ਨ ਬਿਊਰੋ ਨਾਂ ਦਾ ਦਫਤਰ ਖੋਲ੍ਹਿਆ ਹੈ ਜਿੱਥੇ ਨਵੀਂ ਸਨਅਤ ਖੋਲ੍ਹਣ ਲਈ 18 ਵਿਭਾਗਾਂ ਦੀ ਮੰਜ਼ੂਰੀ ਦੀਆਂ ਤਾਕਤਾਂ ਇਕ ਹੀ ਅਧਿਕਾਰੀ ਨੂੰ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 20000 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਨੂੰ 4-6 ਮਾਰਗੀ ਕੀਤਾ ਜਾ ਰਿਹਾ ਹੈ ਜਦਕਿ ਕਾਂਗਰਸ ਸਰਕਾਰ ਦੌਰਾਨ ਸੜਕਾਂ ਦੇ ਨਿਰਮਾਣ ਉੱਤੇ ਸਿਰਫ 3000 ਕਰੋੜ ਰੁਪਏ ਖਰਚ ਕੀਤੇ ਗਏ ਸਨ ਉਨ੍ਹਾਂ ਕਿਹਾ ਕਿ ਛੋਟੇ ਜਿਹੇ ਸੂਬੇ ਵਿਚ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਦੋ ਕੌਮਾਂਤਰੀ ਏਅਰਪੋਰਟ ਹੋ ਜਾਣ ਨਾਲ ਪੰਜਾਬ ਦੇਸ਼ ਦੇ ਚੋਣਵੇਂ ਰਾਜਾਂ ਵਿਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਠਿੰਡਾ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਬਹੁਤ ਜਲਦ ਸ਼ੁਰੂ ਹੋ ਰਹੀਆਂ ਹਨ।ਸਰਕਾਰੀ ਨੌਕਰੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 1.15 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ ਅਤੇ 1.13 ਲੱਖ ਭਰਤੀਆਂ ਦੀ ਪ੍ਰਕਿਰਿਆ ਜਾਰੀ ਹੈ ਜਦਕਿ 2002-07 ਦੀ ਕਾਂਗਰਸ ਸਰਕਾਰ ਨੇ ਸਿਰਫ 24000 ਨੌਕਰੀਆਂ ਦਿੱਤੀਆਂ।ਇਸ ਮੌਕੇ ਉੱਪ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਠਿੰਡਾ ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ, ਅੰਮ੍ਰਿਤਸਰ ਨੂੰ ਇੰਡੀਅਨ ਇੰਸਟੀਚਿਊਟਆਫ ਮੈਨੇਜਮੈਂਟ ਅਤੇ ਪੰਜਾਬ ਲਈ ਹੋਰ ਵੱਡੇ ਤੇ ਵੱਕਾਰੀ ਪ੍ਰੋਜੈਕਟ ਦੇਣ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply