ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ)- ਦਿਲ ਤੇ ਕਿਡਨੀ ਦੀ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਜੀਐਨਡੀਯੂ ਰੈਸਲਿੰਗ ਸੈਂਟਰ ਦੇ ਇੰਚਾਰਜ ਤੇ ਸਾਈਂ ਕੋਚ ਸਰਵਨ ਸਿੰਘ ਦੀ ਹੋਈ ਬੇਵਕਤੀ ਮੌਤ ਤੇ ਕਈ ਖੋੇਡ ਪ੍ਰਬੰਧਕਾਂ, ਖਿਡਾਰੀਆਂ ਤੇ ਖੇਡ ਪ੍ਰਮੋਟਰਾਂ ਨੇ ਡੁੂੰਘੇ ਦੁੱਖ ਦਾ ਇਜਹਾਰ ਕੀਤਾ ਹੈ।ਜਿਨ੍ਹਾਂ ਦੇ ਵਿਚ ਜੀਐਨਡੀਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ, ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ, ਡੀਐਸਓ ਹਰਪਾਲਜੀਤ ਕੋਰ ਸੰਧੂ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਹਰਪ੍ਰੀਤ ਸਿੰਘ ਮੰਨੂੰ, ਬਲਦੀਪ ਸਿੰਘ ਸੋਹੀ, ਅਮਰਜੀਤ ਕੋਰ, ਬਲਰਾਜ ਸਿੰਘ, ਸ਼ੰਮੀਪ੍ਰੀਤ ਕੋਰ, ਫੁਲਬਾਗ ਕੋਰ, ਪ੍ਰਦੀਪ ਕੁਮਾਰ, ਵਿਨੋਦ ਸਾਗਵਾਨ, ਬਲਕਾਰ ਸਿੰਘ, ਬਲਦੇਵ ਰਾਜ, ਜੇਪੀ ਸਿੰਘ, ਹਰਮੀਤ ਸਿੰਘ ਰਾਜਾ, ਨੀਤੂ, ਰਜਨੀ ਸੈਨੀ (ਸਾਰੇ ਕੋਚ) ਆਦਿ ਦੇ ਨਾਂ ਵਰਨਣਯੋਗ ਹਨ। ਜ਼ਿਕਰਯੋਗ ਹੈ ਕਿ ਸਵ: ਕੋਚ ਸਰਵਨ ਸਿੰਘ ਨੇ ਕਈ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੇ ਮਹਿਲਾ-ਪੁਰਸ਼ ਰੈਸਲਿੰਗ ਖਿਡਾਰੀ ਪੈਦਾ ਕੀਤੇ ਹਨ। ਜੋ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਹੁਦਿਆਂ ਤੇ ਤੈਨਾਤ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media