Thursday, April 30, 2026

ਵਡਾਲਾ ਜੌਹਲ ਦੇ ਸਵਰਗੀ ਸਰਪੰਚ ਦੇ ਦੋ ਬੇਟਿਆਂ ਨੇ ਪੀ.ਸੀ.ਐਸ ਦਾ ਟੈਸਟ ਕੀਤਾ ਪਾਸ

PPN2006201617 PPN2006201618ਜੰਡਿਆਲਾ ਗੁਰੂ, 21 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਪਿੰਡ ਵਡਾਲਾ ਜੌਹਲ ਦੇ ਲੋਕਾਂ ‘ਚ ਉਸ ਵਕਤ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਹਨਾਂ ਦੇ ਪਿੰਡ ਦੇ ਸਵਰਗਵਾਸੀ ਸਰਪੰਚ  ਸ੍ਰੀ ਗੁਰਮੀਤ ਸਿੰਘ ਜੌਹਲ ਦੇ ਦੋ ਬੇਟਿਆਂ ਗੁਰਵਿੰਦਰ ਸਿੰਘ ਜੌਹਲ (ਮਿੰਟਾ) ਤੇ ਉਹਨਾਂ ਦੇ ਵੱਡੇ ਭਰਾ ਜਗਦੀਸ਼ ਸਿੰਘ ਜੌਹਲ ਨੇ ਪੰਜਾਬ ਸਿਵਲ ਸਰਵਸਿਜ (ਪੀ.ਸੀ.ਐਸ) ਦਾ ਟੈਸਟ ਪਾਸ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ।ਇਥੇ ਇਹ ਦੱਸਣਯੋਗ ਹੈ ਕਿ ਗੁਰਵਿੰਦਰ ਸਿੰਘ ਜੌਹਲ ਪੰਜਾਬ ਸਿਵਲ ਸਕੱਤਰੇਤ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਵੀ ਹਨ।ਇਕ ਸਧਾਰਨ ਜਿਹੇ ਪਿੰਡ ਦੇ ਸਰਕਾਰੀ ਸਕੂਲਾਂ ਵਿੱਚੋਂ ਵਿਦਿਆ ਦੀ ਪੜਾਈ ਦੀ ਸ਼ਰੂਆਤ ਕਰਕੇ ਇੰਨੇ ਉੱਚੇ ਮੁਕਾਮ ਨੂੰ ਹਾਸਿਲ ਕਰਨ ਤੇ ਉਹ ਵੀ ਇਕੋ ਹੀ ਘਰ ਦੇ ਦੋ ਮੁੰਡਿਆਂ ਦੀ ਇਲਾਕੇ ‘ਚ ਕਾਫੀ ਚਰਚਾ ਹੋ ਰਹੀ ਹੈ। ਜੌਹਲ ਭਰਾਵਾਂ ਦੇ ਪੀਸੀਐਸ ਅਫਸਰ ਬਣਨ ਤੇ ਪਿੰਡ ਦੇ ਸਾਬਕਾ ਸਰਪੰਚ ਦਸੋਂਧਾ ਸਿੰਘ, ਕੰਵਲਜੀਤ ਮਾਨਾਂਵਾਲਾ, ਪ੍ਰਗਟ ਸਿੰਘ ਮਹਿਣੀਆਂ, ਪੰਜਾਬੀ ਗਾਇਕ ਸੁਰਜੀਤ ਭੁੱਲਰ, ਦੇਵ ਜੌਹਲ, ਦਲੇਰ ਸਿੰਘ ਜੌਹਲ, ਕੈਪਟਨ ਜਸਵੰਤ ਸਿੰਘ, ਪ੍ਰਧਾਨ ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਬਬਲੂ, ਸਾਬਕਾ ਪ੍ਰਿਸੀਪਲ ਨਿਰਮਲ ਸਿੰਘ ਤੀਰਥਪੁਰਾ, ਸ਼ੈਲਿੰਦਰ ਸਿੰਘ, ਹਰਪ੍ਰੀਤ ਸਿੰਘ ਰਿੰਕੂ, ਡਾ. ਕੇਵਲ ਸਿੰਘ ਵਾਰਿਸ, ਮਕੈਨਿਕ ਦਵਿੰਦਰ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply