ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ) – ਅੱਜ ਡਾ.ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਨੇ ਸਮਾਜ ਵਿਚ ਯਤੀਮ ਅਤੇ ਮਾਪਿਆਂ ਵਲੋਂ ਵਿਸਾਰੇ ਹੋਏ ਬੱਚਿਆਂ ਵਾਸਤੇ ਵਿਦਿਅਕ ਅਤੇ ਨੌਕਰੀ ਦੇ ਖੇਤਰ ਵਿਚ ਰਿਜ਼ਰਵੇਸ਼ਨ ਦੀ ਜਰੂਰਤ ਉਪਰ ਜ਼ੋਰ ਦਿੰਦੇ ਹੋਏ ਕਿਹਾ ਕਿ 2010 ਸਾਲ ਵਿਚ ਇਕ ਸਮਾਜਕ ਸੰਸਥਾ ਵੱਲੋਂ ਕਰਵਾਏ ਸਰਵੇ ਮੁਤਾਬਕ ਇਸ ਵੇਲੇ ਪੂਰੇ ਦੇਸ਼ ਭਰ ਵਿਚ 2.5 ਕਰੋੜ ਦੇ ਕਰੀਬ ਯਤੀਮ ਅਤੇ ਵਿਸਾਰੇ ਹੋਏ ਬੱਚੇ ਹਨ ਇਹਨਾਂ ਵਿਚੋਂ ਕੇਵਲ 10% ਦੇ ਕਰੀਬ ਬੱਚਿਆਂ ਦੀ ਦੇਖਭਾਲ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਹਨ ਬਾਕੀ ਸਾਰੇ ਬੱਚੇ ਛਹਲਿਦ ਅਬੁਸੲ, ਛਹਲਿਦ ਠਰੳਡਡਚਿਕਨਿਗ ਨਸ਼ੇ ਦੇ ਵਪਾਰ ਅਤੇ ਸੜਕਾਂ ਉਤੇ ਭਿਖਾਰੀਆਂ ਦੇ ਰੂਪ ਵਿਚ ਮਾਫੀਆਂ ਜੁੰਡਲੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰਾਂ ਇਹ ਸਮਾਜ ਦੇ ਉਸਾਰੂ ਹਿੱਸਾ ਬਨਣ ਦੀ ਬਜਾਏ ਮਾਫੀਆ ਜੁੰਡਲੀ ਰਾਹੀਂ ਜੁਰਮਾਂ ਦਾ ਇਕ ਹਿੱਸਾ ਬਣ ਜਾਂਦੇ ਹਨ।
ਕੇਂਦਰੀ ਅਤੇ ਰਾਜ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਯਤਨਾਂ ਦੇ ਬਾਵਜੂਦ ਇਹਨਾਂ ਬੱਚਿਆਂ ਦੀ ਸਹੀ ਤੌਰ ਤੇ ਉਚੇਚੀ ਵਿਦਿਆ ਅਤੇ ਨੌਕਰੀਆਂ ਦੇ ਖੇਤਰ ਵਿਚ ਕਿਸੇ ਵੀ ਤਰਾਂ ਦੀ ਕੋਈ ਸਹੂਲਤ ਪ੍ਰਾਪਤ ਨਹੀਂ ਹੁੰਦੀ।
ਪਿੰਗਲਵਾੜੇ ਵਿਚ ਇਸ ਵੇਲੇ ਕਰੀਬਨ 104 ਬੱਚੇ ਹਨ ਜਿਨਾਂ ਵਿਚ 67 ਲੜਕੀਆਂ ਅਤੇ 37 ਲੜਕੇ ਹਨ। ਇਹਨਾਂ ਸਭ ਬੱਚਿਆਂ ਦੀ ਦੇਖਭਾਲ ਅਤੇ ਉਚੇਚੀ ਵਿਦਿਆ ਦਾ ਪਿੰਗਲਵਾੜੇ ਵਲੋਂ ਸਮੂਚਿਤ ਪ੍ਰਬੰਧ ਕੀਤਾ ਗਿਆ ਹੈ। ਇਹਨਾਂ ਬੱਚਿਆਂ ਵਿਚੋਂ ਕਰੀਬਨ 10 ਤੋਂ ਉਪਰ ਬੱਚੇ ਉਚੇਚੀ ਵਿਦਿਆ ਜਿਵੇਂ ਕਿ ਪੋਸਟ ਗਰੈਜੂਏਸ਼ਨ ਇਨ ਆਰਕ, ਫਿਜੀਕਲ ਅੇਜੂਕੇਸ਼ਨ, ਗਰੈਜੂਏਸ਼ਂ ਇਨ ਨਰਸਿੰਘ, ਫਿਜੀਓਥਰੈਪੀ, ਲੈਬ ਤਕਨਾਲੋਜੀ ਅਤੇ ਆਈ.ਟੀ.ਆਈ. ਵਿਚ ਡਿਪਲੋਮਾ ਕੋਰਸ ਕਰ ਚੁੱਕੇ ਹਨ। ਪਰ ਕਿਉਂਕਿ ਉਹ ਰਿਜ਼ਰਵੇਸ਼ਨ ਦੀ ਕਿਸੇ ਵੀ ਧਾਰਾ ਅੰਦਰ ਨਹੀਂ ਆਉਂਦੇ ਇਸ ਲਈ ਨਾਂ ਤਾਂ ਉਹਨਾਂ ਨੂੰ ਪੜਾਈ ਦੌਰਾਨ ਕਿਸੇ ਵੀ ਤਰਾਂ ਦੀ ਫੀਸਾਂ ਵਿਚੋਂ ਕੋਈ ਸਹੂਲਤ ਮਿਲੀ ਅਤੇ ਨਾਂ ਹੀ ਉਹਨਾਂ ਦਾ ਨੌਕਰੀ ਦੇ ਖੇਤਰ ਵਿਚ ਕਿਸੇ ਵੀ ਤਰਾਂ ਦਾ ਕੋਈ ਭਵਿੱਖ ਹੈ।
ਇਹਨਾਂ ਸਾਰੀਆਂ ਗਲਾਂ ਨੂੰ ਧਿਆਨ ਵਿਚ ਰਖਦਿਆਂ ਉਹਨਾਂ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਕਿਉਂਕਿ ਇਹ ਬੱਚੇ ਬਿਨਾਂ ਮਾਂ ਬਾਪ ਦੇ ਸਮਾਜ ਵਿਚ ਵਿਚਰ ਰਹੇ ਹਨ ਅਤੇ ਇਹਨਾਂ ਦੇ ਪਿਛੋਕੜ ਅਤੇ ਜਾਤ-ਪਾਤ ਦਾ ਵੀ ਸਾਨੂੰ ਕੋਈ ਪਤਾ ਨਹੀਂ। ਇਸ ਲਈ ਇਨਾਂ ਨੂੰ ਵਿਦਿਆ ਅਤੇ ਨੌਕਰੀ ਦੇ ਖੇਤਰ ਵਿਚ ਸਪੈਸ਼ਲ ਰਿਜ਼ਰਵੇਸ਼ਨ ਦਿਤੀ ਜਾਣ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਇਹ ਵੀ ਸਮਾਜ ਵਿਚ ਮੋਢੇ ਨਾਲ ਮੋਢਾ ਜੋਰ ਕੇ ਦੇਸ਼ ਉਸਾਰੀ ਵਿਚ ਆਪਣਾ ਯੋਗਦਾਨ ਪਾ ਸਕਣ।
ਇਸ ਮੰਤਵ ਲਈ ਪਿੰਗਲਵਾੜੇ ਸੰਸਥਾ ਵਲੋਂ ਵਿਸਥਾਰ ਨਾਲ ਇਕ ਯਾਦ ਪੱਤਰ ਕੇਂਦਰੀ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਇਸ ਰਾਹੀਂ ਪੁਰ ਜ਼ੋਰ ਬੇਨਤੀ ਕੀਤੀ ਜਾਵੇਗੀ ਕਿ ਇਹਨਾ ਬੱਚਿਆਂ ਲਈ ਵਿਦਿਅਕ ਅਤੇ ਨੌਕਰੀ ਦੇ ਖੇਤਰ ਵਿਚ ਕਿਸੇ ਵੀ ਯੋਗ ਧਾਰਾ ਅਧੀਨ ਰਿਜ਼ਰਵੇਸ਼ਨ ਦਿਤੀ ਜਾਵੇ ।
ਇਸ ਪ੍ਰੈਸ ਕਾਨਫਰੰਸ ਦੋਰਾਨ ਸz.ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਸz.ਰਾਜਬੀਰ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ.ਤਿਲਕ ਰਾਜ ਜਨਰਲ ਮੈਨੇਜਰ ਆਦਿ ਹਾਜ਼ਿਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media