
ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦ ਭਗਤ ਸਿੰਘ ਨਗਰ ਨਰੂ੍ਵਆਣਾ ਰੋਡ ਵਿਖੇ ਵਾਰਡ ਨੰਬਰ 37 ਦੇ ਨਗਰ ਨਿਗਮ ਕੌਂਸਲਰ ਹਰਜਿੰਦਰ ਸਿੰਘ ਟੋਨੀ ਵਲੋਂ ਇਕ ਸਕੂਲ ਦੀ ਬਿਲਡਿੰਗ ਵਿੱਚ ਸਨਮਾਨ ਸਮਾਗਮ ਕਰਵਾਂਇਆ ਗਿਆ, ਜਿਸ ਵਿੱਚ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ੍ਰੋਮਣੀ ਅਕਾਲੀ ਦਲ ਵਲੋਂ ਰਾਠੌੜ ਭਾਈਚਾਰੇ ਦੇ ਵਾਰਡ ਨੰਬਰ 37 ਦੇ ਕੌਂਸਲਰ ਹਰਜਿੰਦਰ ਸਿੰਘ ਟੋਨੀ ਨੁੰ ਸ਼ਹਿਰੀ ਯੂਥ ਐਸਸੀ ਵਿੰਗ ਦਾ ਪ੍ਰਧਾਨ ਅਤੇ ਜਗੀਰ ਸਿੰਘ ਬਿੱਟੂ ਨੂੰ ਜਿਲ੍ਹਾ ਸ਼ਹਿਰੀ ਵਾਈਸ ਪ੍ਰਧਾਨ ਦੇ ਅਹੁਦਿਆਂ ਦੇ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ। ਰਾਠੌੜ ਭਾਈਚਾਰੇ ਦੇ ਭਾਰੀ ਗਿਣਤੀ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਸ੍ਰੋਮਣੀ ਅਕਾਲੀ ਦਲ ਵਲੋਂ ਵਰਕਰਾਂ ਨੂੰ ਦਿੱਤੇ ਅਹੁੱਦਿਆਂ ਪ੍ਰਤੀ ਸਨਮਾਨਤ ਕਰਨਾ ਹੈ।ਉਨ੍ਹਾਂ ਕਿਹਾ ਕਿ ਲਾਈਨੋ ਪਾਰ ਇਲਾਕੇ ਨੂੰ ਵਿਕਾਸ ਪੱਖੋਂ ਇਸ ਤਰ੍ਹਾਂ ਬਣਾ ਦਿੱਤਾ ਜਾਵੇਗਾ ਕਿ ਇਹ ਏਰੀਆ ਮਾਡਲ ਟਾਊਨ ਦੀ ਦਿੱਖ ਵਰਗਾ ਬਣ ਜਾਵੇਗਾ।ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਗਰੀਬ ਲੋਕਾਂ ਲਈ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਂਇਸ ਮੌਕੇ ਵਾਰਡ ਵਾਸੀਆਂ ਅਤੇ ਹੋਰ ਮੋਹਤਵਰਾਂ ਦੀ ਵੱਡੀ ਗਿਣਤੀ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਟੋਨੀ ਅਤੇ ਜਗੀਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਡੀ.ਐਸ.ਪੀ ਤੋਂ ਐਸ.ਪੀ ਬੁੱਢਾ ਦਲ ਮਾਨਤਾ ਪ੍ਰਾਪਤ ਦੇ ਬਾਬਾ ਬਹਾਦਰ ਸਿੰਘ, ਵਾਰਡ ਨੰਬਰ 31 ਦੀ ਕੌਂਸਲਰ ਬੀਬੀ ਪ੍ਰੀਤਮ ਕੌਰ ਰੋਮਾਣਾ, ਭਾਈ ਮੇਹਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਅਮਰਦਾਸ , ਦਲੀਪ ਸਿੰਘ ਸੀਨੀਅਰ ਅਕਾਲੀ ਵਰਕਰ ਅਤੇ ਗੁਰਮੀਤ ਸਿੰਘ ਸਰਕਲ ਵਾਈਸ ਪ੍ਰਧਾਨ ਕੈਨਾਲ ਕਲੋਨੀ, ਸਰਵਣ ਸਿੰਘ ਵਾਰਡ ਪ੍ਰਧਾਨ 31 ਤੋਂ ਇਲਾਵਾ ਰਾਠੌੜ ਭਾਈਚਾਰੇ ਦੇ ਹੋਰ ਮੋਹਤਵਰਾਂ ਨੇ ਸ੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਉਕਤ ਦੋਵਾਂ ਮੋਹਤਵਰਾਂ ਨੂੰ ਅਹੁਦੇਦਾਰੀਆਂ ਦੇ ਕੇ ਰਾਠੌੜ ਭਾਈਚਾਰੇ ਨੂੰ ਮਾਣ ਬਖਸਿਆ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਬਲਵਿੰਦਰ ਕੌਰ ਸ਼ਹਿਰੀ ਪ੍ਰਧਾਨ ਇਸਤਰੀ ਅਕਾਲੀ ਦਲ, ਸੁਧੀਰ ਬਾਂਸਲ ਸ਼ਹਿਰੀ ਪ੍ਰਧਾਨ ਅਕਾਲੀ ਦਲ, ਓਮੇਸ਼ ਕੁਮਾਰ ਵਿੱਕੀ ਨਰੂਲਾ ਸਰਕਲ ਪ੍ਰਧਾਨ ਯੂਥ ਸਿਟੀ ਕੋਤਵਾਲੀ ਬਠਿੰਡਾ, ਨਿਰਮਲ ਸਿੰਘ ਸਿੱਧੂ ਸਰਕਲ ਪ੍ਰਧਾਨ ਕੈਨਾਲ ਕਲੋਨੀ, ਮੱਖਣ ਸਿੰਘ ਜਿਲ੍ਹਾ ਸ਼ਹਿਰੀ ਐਸਸੀ ਵਿੰਗ ਪ੍ਰਧਾਨ, ਅਮਨ ਢਿੱਲੋ ਤੇ ਗੋਬਿੰਦ ਮਸੀਹ (ਦੋਵੇਂ ਪੀਏ ਸਰੂਪ ਚੰਦ ਸਿੰਗਲਾ), ਮਨਜੀਤ ਕੌਰ ਤੱਗੜ ਪ੍ਰਧਾਨ ਵਾਰਡ ਨੰਬਰ 31 ਇਸਤਰੀ ਵਿੰਗ, ਮਲਕੀਤ ਸਿੰਘ ਸਿੱਧੂ ਵਾਰਡ ਪ੍ਰਧਾਨ ੩੫, ਪ੍ਰਿਤਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਸਾਹਿਬ ਗੋਬਿੰਦ ਪੁਰਾ, ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਰਾਮ ਦਾਸ, ਰਾਮਬਿਲਾਸ ਜਿੰਦਲ, ਰਸਪਾਲ ਸਿੰਘ ਪਾਲੀ, ਸੁਖਦੇਵ ਸਿੰਘ ਤੇ ਤੇਜਾ ਸਿੰਘ ਵਾਰਡ ਇੰਚਾਰਜ, ਜਰਨੈਲ ਸਿੰਘ ਵਾਰਡ37 ਐਸਸੀ ਵਿੰਗ ਪ੍ਰਧਾਨ, ਹਰਜੀਤ ਸਿੰਘ ਪ੍ਰਧਾਨ ਵਾਰਡ ਨੰਬਰ ੩੬, ਰਾਣੀ ਕੌਰ ਤੇ ਰਾਜ ਕੌਰ ਐਸਸੀ ਵਿੰਗ ਪ੍ਰਧਾਨ ਹਰਮੰਦਰ ਸਿੰਘ ਗੋਲਡੀ ਯੂਥ ਆਗੂ, ਕੁਲਵੰਤ ਸਿੰਘ, ਰਾਜ ਸਿੰਘ, ਡਾ. ਕਰਨੈਲ ਸਿੰਘ ਵਾਰਡ ਪ੍ਰਧਾਨ ਆਦਿ ਤੋਂ ਇਲਾਵਾ ਨਜਦੀਕ ਪੈਂਦੇ ਇਲਾਕਿਆਂ ਦੇ ਵੱਡੀ ਗਿਣਤੀ ਲੋਕ ਮੌਜੂਦ ਸਨ।
Punjab Post Daily Online Newspaper & Print Media