Friday, April 24, 2026

ਮਿਸ਼ਨ 2017 ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੀਆਂ ਕੀਤੀਆਂ ਤੇਜ਼

PPN2206201602ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 2017 ਨੂੰ ਹੋਣ ਜਾ ਰਹੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਰ ਵਿੰਗਾਂ ਵੱਲੋ ਵਰਕਰਾਂ ਨੂੰ ਲਾਮਬੰਦ ਕਰਨ ਲਈ ਜਿਲਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸ ਲੜੀ ਤਹਿਤ ਅੱਜ ਬਠਿੰਡਾ ਵਿੱਚ ਬੀ ਸੀ ਵਿੰਗ ਦੀ ਵਿਸ਼ਾਲ ਮੀਟਿੰਗ ਜਿਲਾ ਪ੍ਰਧਾਨ ਲਾਭ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਵਿੱਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਵਿਸ਼ੇਸ਼ ਤੌਰ ਤੇ ਬੀ.ਸੀ.ਵਿੰਗ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ, ਕੋਆਰਡੀਨੇਟਰ ਪਰਮਜੀਤ ਸਿੰਘ ਸਿਧਵਾਂ ਓ.ਐਸ.ਡੀ ਉੱਪ ਮੁੱਖ ਮੰਤਰੀ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਜਿਲਾ ਕੋ-ਆਰਡੀਨੇਟਰ, ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ, ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਮੇਅਰ ਬਲਵੰਤ ਰਾਏ ਨਾਥ ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਹੀਰਾ ਸਿੰਘ ਗਾਬੜੀਆ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀ ਸੀ ਭਾਈਚਾਰੇ ਨੇ ਹਮੇਸ਼ਾ ਹੀ ਸਮੇਂ ਸਮੇਂ ਸਿਰ ਕੁਰਬਾਨੀਆ, ਸੇਵਾ ਅਤੇ ਜਿੰਮੇਵਾਰੀਆਂ ਨੂੰ ਬਾਖੁਬੀ ਨਿਭਾਇਆ ਹੈ, ਪਰ ਕਾਂਗਰਸ ਸਰਕਾਰ ਨੇ ਬੀ ਸੀ ਭਾਈਚਾਰੇ ਨਾਲ ਹਮੇਸ਼ਾ ਹੀ ਵਿਤਕਰੇਬਾਜੀ ਕੀਤੀ ਹੈ ਅਤੇ ਭਾਈਚਾਰੇ ਨੂੰ ਕਦੇ ਵੀ ਅੱਗੇ ਵੱਧਣ ਨਹੀ ਦਿੱਤਾ।ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਪਰਸਤ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀ ਸੀ ਭਾਈਚਾਰੇ ਦੀ ਬਾਂਹ ਫੜੀ ਅਤੇ ਭਾਈਚਾਰੇ ਨੂੰ ਮਾਨ ਸਨਮਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੀ ਸੀ ਭਾਈਚਾਰੇ ਦੀਆਂ ਮੰਗਾਂ ਨੂੰ ਅਕਾਲੀ ਦਲ ਸਰਕਾਰ ਵੇਲੇ ਹੀ ਮੰਨੀਆ ਗਈਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋ ਬੀ ਸੀ ਭਾਈਚਾਰੇ ਦੀਆਂ 15 ਮੰਗਾਂ ਮੁੱਖ ਮੰਤਰੀ ਨੂੰ ਸੌਂਪੀਆਂ ਗਈਆਂ ਅਤੇ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਗਾਬੜੀਆਂ ਨੇ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਭਾਈਚਾਰੇ ਦਾ ਮਾਨ ਹਾਸਲ ਕਰਨ ਲਈ 2017 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣੀ ਜਰੂਰੀ ਹੈ। ਜਿਸ ਕਰਕੇ ਡਟ ਕੇ ਮਿਹਨਤ ਕਰਨ। ਇਸ ਮੌਕੇ ਜਿਲਾ ਬੀ ਸੀ ਵਿੰਗ ਦੇ ਅਹੁੱਦੇਦਾਰਾਂ ਵੱਲੋ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਬੀ.ਸੀ ਵਿੰਗ ਭਗਤਾ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਧੁੰਨਾ, ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ, ਕੌਂਸਲਰ ਨਿਰਮਲ ਸੰਧੂ, ਕੌਂਸਲਰ ਰਜਿੰਦਰ ਸਿੱਧੂ, ਕੌਂਸਲਰ ਹਰਮੰਦਰ ਸਿੱਧੂ, ਕੌਂਸਲਰ ਹਰਪਾਲ ਢਿੱਲੋ, ਕੌਂਸਲਰ ਰਾਜੂ ਸਰਾਂ, ਕੁਲਦੀਪ ਸਿੰਘ ਨੰਬਰਦਾਰ ਸਰਕਲ ਪ੍ਰਧਾਨ, ਸੁਖਦੇਵ ਸਿੰਘ ਸੀਰਾ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਬੱਲੀ, ਇੰਦਰਜੀਤ ਸਰਾਂ, ਅਮਰਜੀਤ ਸਿੰਘ ਵਿਰਦੀ, ਮੋਹਨਜੀਤ ਸਿੰਘ ਪੂਰੀ, ਕੌਂਸਲਰ ਰਾਜਵਿੰਦਰ ਸਿੱਧੂ, ਗੁਰਵਿੰਦਰ ਕੌਰ ਢਿੱਲੋ, ਪਰਮਜੀਤ ਸਿੰਘ ਬਿੱਲੂ ਸ਼ਹਿਰੀ ਪ੍ਰਧਾਨ ਬੀ ਸੀ ਵਿੰਗ, ਤਰਲੋਚਨ ਸਿੰਘ ਧੀਮਾਨ, ਮਹਿੰਦਰ ਸਿੰਘ ਫੁਲੋ ਮਿੱਠੀ, ਕਰਤਾਰ ਸਿੰਘ ਜੋੜਾ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply