ਬਾਬਾ ਬਕਾਲਾ ਸਾਹਿਬ, 22 ਜੂੂਨ (ਜੋਗਿੰਦਰ ਸਿੰਘ ਮਾਣਾ)- ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਬਾਬਾ ਸਾਵਣ ਸਿੰਘ ਨਗਰ ਵਿਖੇ ਧਾਰਮਿਕ ਸੰਸਥਾ ਖਾਲਸਾ ਅਕਾਲ ਪੁਰਖ ਕੀ ਫੌਜ ਗਤਕਾ ਅਖਾੜਾ ਹਰਿ ਸੰਗਤ ਬਿਆਸ ਵਲੋਂ ਗੁਰਦੁਆਰਾ ਸਿੰਘ ਸਭਾ ਬਾਬਾ ਸਾਵਣ ਸਿੰਘ ਨਗਰ ਵਿਖੇ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਸੰੰਸਥਾਵਾਂ ਦੇ ਆਗੂਆਂ ਦੁਆਰਾ ਗਤਕਾ ਅਖਾੜੇ ਦਾ ਉਦਘਾਟਨ ਕੀਤਾ ਗਿਆ।ਜਥੇਦਾਰ ਗੁਰਮੀਤ ਸਿੰਘ ਬੈਂਕ ਵਾਲਿਆਂ ਨੇ ਦੱਸਿਆ ਗਤਕਾ ਅਖਾੜਾ ਤੋਂ ਇਲਾਵਾ ਕੀਰਤਨ ਸਿਖਲਾਈ, ਗੁਰਬਾਣੀ ਸੰਥਿਆ, ਦਸਤਾਰ ਅਤੇ ਦੁਮਾਲਾ ਸਜਾਉਣ ਦੀ ਸਿਖਲਾਈ ਗੁਰਦੁਆਰਾ ਸਾਹਿਬ ਵਿਖੇ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਯੋਗ ਦੇ ਨਾਲ-ਨਾਲ ਸਾਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਿੰਘ ਜੀ ਦੁਆਰਾ ਦਿੱਤੀ ਗਈ ਸ਼ਾਸ਼ਤਰ ਵਿਦਿਆ ਦੇ ਵੀ ਧਾਰਨੀ ਹੋਣਾ ਚਾਹੀਦਾ ਹੈ।ਗੁ. ਸਿੰਘ ਸਭਾ ਬਾਬਾ ਸਾਵਣ ਸਿੰਘ ਨਗਰ ਦੇ ਪ੍ਰਧਾਨ ਨੇ ਗਤਕਾ ਅਖਾੜੇ ਦੇ ਉਦਘਾਟਨ ਮੌਕੇ ਪਹੁੰਚੀਆਂ ਧਾਰਮਿਕ ਸਖਸ਼ੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਮਨਮੋਹਣ ਸਿੰਘ, ਸੰਤ ਬਾਬਾ ਜਸਵੰਤ ਸਿੰਘ ਢਾਬਸਰ, ਪ੍ਰਧਾਨ ਮੰਗਲ ਸਿੰਘ ਇੰਗਲੈਡ, ਭਾਈ ਜਸਪਾਲ ਸਿੰਘ ਧਰਮ ਪ੍ਰਚਾਰ ਕਮੇਟੀ, ਸਵਿੰਦਰ ਸਿੰਘ ਸ਼ਾਹ ਬੱਲਸਰਾਂ, ਸੈਕਟਰੀ ਮਾ: ਇਕਬਾਲ ਸਿੰਘ, ਸਰਬਜੀਤ ਸਿੰਘ ਬਾ: ਬਕਾਲਾ ਸਾਹਿਬ, ਜਗੀਰ ਸਿੰਘ ਖਾਲਸਾ, ਭਾਈ ਸ਼ੀਤਲ ਸਿੰਘ ਰਈਆ, ਸੂਬੇਦਾਰ ਮਹਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਡੇਹਰੀਵਾਲ, ਜਸਵਿੰਦਰ ਸਿੰਘ ਦੋਲੋ ਨੰਗਲ ਬਲਾਕ ਸੰਮਤੀ ਮੈਂਬਰ, ਭਾਈ ਭਜਨ ਸਿੰਘ ਪਠਾਨਕੋਟ, ਮੈਨੇਜਰ ਪਰਮਜੀਤ ਸਿੰਘ, ਇੰਦਰਜੀਤ ਸਿੰਘ ਜੱਲੂਵਾਲ, ਭਾਈ ਦਲਬੀਰ ਸਿੰਘ ਕਰਤਾਰਪੁਰ, ਕੈਪਟਨ ਆਤਮਾ ਸਿੰਘ, ਸਾਹਿਬ ਸਿੰਘ ਢਾਬਸਰ, ਬਲਜੀਤ ਸਿੰਘ, ਨਿਰੰਜਨ ਸਿੰਘ ਖਾਲਸਾ ਰਈਆ, ਭਾਈ ਅਮਰਜੀਤ ਸਿੰਘ ਬੱਬਲ, ਕੈਪਟਨ ਕੁਲਵੰਤ ਸਿੰਘ, ਬਲਜੀਤ ਸਿੰਘ ਪੰਜਾਬ ਪੁਲਿਸ, ਭਾਈ ਗੁਰਜੀਤ ਸਿੰਘ ਗਤਕਾ ਮਾਸਟਰ, ਸੂਬੇਦਾਰ ਧਰਮ ਸਿੰਘ ਅਤੇ ਹੋਰ ਸਖਸ਼ੀਅਤਾਂ ਮੌਜੂਦ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media