
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੋਨਿਆਨਾ ਰੋਡ ‘ਤੇ ਨਜ਼ਦੀਕ ਵਿਸ਼ਵਕਰਮਾ ਭਵਨ ਨਿਉ ਖੱਟੜਾ ਕੰਪਨੀ ਦੀ ਬੱਸ ਨੰਬਰ ਪੀ.ਬੀ 03 ਐਫ਼ 9725 ਅਤੇ ਅਲਟੋ ਕਾਰ ਪੀ.ਬੀ 10 ਬੀ.ਕੇ 9183 ਦੀ ਆਮਣੇ ਸਾਹਮਣੇ ਜੋਰਦਾਰ ਟੱਕਰ ਵਿਚ ਦੋ ਦੇ ਜ਼ਖਮੀ ਹੋਣ ‘ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਹਾਈਵੇ ਇੰਚਾਰਜ ਸਮੇਤ ਹੋਰ ਮੈਂਬਰ ਪੁੱਜੇ, ਜ਼ਖ਼ਮੀਆਂ ਨੂੰ ਤੁਰੰਤੂ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਜਿਥੇ ਕਾਰ ਡਰਾਇਵਰ ਸਤਪਾਲ ਸਿੰਘ 30 ਪੁੱਤਰ ਦਰਸ਼ਨ ਸਿੰਘ ਸਿਵੀਆ ਮੌਤ ਹੋ ਗਈ ਅਤੇ ਜ਼ਖਮੀ ਮਨਿੰਦਰ ਸਿੰਘ 18 ਪੁੱਤਰ ਜੀਤ ਸਿੰਘ ਮਾਹੀਨੰਗਲ ਦਾ ਇਲਾਜ ਕੀਤਾ ਜਾ ਰਿਹਾ ਹੈ। ੁਲਿਸ ਨੇ ਆਪਣੀ ਕਾਰਵਾਈ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Post Daily Online Newspaper & Print Media