ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਇੰਟਰਨੈਸ਼ਨਲ ਯੋਗਾ ਡੇਂ ਦੇ ਸਬੰਧ ਵਿੱਚ ਹੈਲਥ ਅਵੇਅਰਨੈਸ ਸੁਸਾਇਟੀ ਦੁਆਰਾਂ ਮਾਡਲ ਟਾਊਨ ਦਾਦੀ ਪੌਤੀ ਪਾਰਕ ਵਿਖੇ ਲਗਾਏ ਯੋਗਾ ਕੈਂਪ ਦੇ ਨੌਵੇ ਦਿਨ ਮੌਕੇ ਜੌਤੀ ਪ੍ਰਚਲਿਤ ਕਰਨ ਲਈ ਸੰਸਦੀ ਸਕੱਤਰ ਤੇ ਐਮ ਐਲ ਏ ਸਰੂਪ ਚੰਦ ਸਿੰਗਲਾ ਵਿਸ਼ੇਸ ਤੌਰ ”ਤੇ ਪਹੁੰਚੇ। ਇਸ ਮੌਕੇ ਸਿੰਗਲਾ ਵੱਲੋਂ ਸੁਸਾਇਟੀ ਦੇ ਇਸ ਉਪਰਾਲੇ ਦੀ ਸਲਾਘਾਂ ਕੀਤੀ ਕਿਹਾ ਕਿ ਅੱਜ ਦਾ ਯੁੱਗ ਯੋਗ ਪ੍ਰਣਾਲੀ ਦਾ ਯੁੱਗ ਹੈ। ਹਰ ਇਨਸ਼ਾਨ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਤੇ ਫਿੱਟ ਰਹਿਣ ਅਤੇ ਬਿਮਾਰੀਆ ਤੋਂ ਮੁਕਤ ਹੋਣ ਲਈ ਯੋਗ ਪ੍ਰਣਾਲੀ ਨੂੰ ਅਪਣਾਉਣਾ ਚਾਹਿੰਦਾ ਹੈ।ਉਨ੍ਹਾ ਲੋਕਾ ਨੂੰ ਯੋਗਾ ਪ੍ਰਤੀ ਪ੍ਰੇਰੀਤ ਕਰਦੇ ਹੋਏ ਕਿਹਾ ਕਿ ਉਹ ਇਸ ਕੈਂਪ ਤੋਂ ਬਾਦ ਆਪਣੇ ਘਰ ਵਿੱਚ ਯੋਗਾ ਨੂੰ ਲਗਾਤਾਰ ਜਾਰੀ ਰੱਖਣ ਤਾ ਜੋਂ ਸਰੀਰ ਨੂੰ ਸਵੱਸਥ ਰੱਖਿਆ ਜਾ ਸਕੇ। ਇਸ ਮੌਕੇ ਸਿੰਗਲਾ ਵੱਲੋਂ ਹੈਲਥ ਅਵੈਅਰਨੇਸ ਸੁਸਾਇਟੀ ਦੇ ਪ੍ਰਧਾਨ ਡਾਂ ਸ਼ਤੀਸ ਸੂਰੀ 51000 ਹਜਾਰ ਰੁਪਏ ਦੀ ਰਾਸੀ ਭੇਟ ਕੀਤੀ। ਇਸ ਕੈਂਪ ਵਿੱਚ ਡਾਂ ਸੂਰੀ ਦੁਆਰਾਂ ਲੋਕਾਂ ਨੂੰ ਐਕੂਪ੍ਰੇਸ਼ਰ ਦੇ ਪੁਆਇੰਟ ਤੋਂ ਇਲਾਵਾ ਘਰੇਲੂ ਨੂਸਕੇ ਦੱਸੇ ਜਿਸ ਨੂੰ ਕਰਨ ਨਾਲ ਕੋਈ ਵੀ ਇਨਸਾਨ ਬਿਮਾਰੀਆ ਤੋਂ ਛੁਟਕਾਰਾਂ ਪਾ ਸਕਦਾ ਹੈ।ਇਸ ਮੋਕੇ ਤੇ ਸੰਦੀਪ ਕੁਮਾਰ ਵਾਇਸ ਪ੍ਰਧਾਨ, ਰਾਜੇਸ ਕੁਮਾਰ, ਵਿਨੇ ਚੋਪੜਾ, ਸੁਖਮਿੰਦਰ ਸਿੰਘ ਧਾਰੀਵਾਲ ਤੋਂ ਕਈ ਲੌਕ ਮੌਜੂਦ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …