ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਡਾਕਟਰ ਕੇਤਨ ਬਲੀਰਾਮ ਪਾਟਿਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਵਲੋ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿਮ ਅਧੀਨ ਅੱਜ ਮਿਤੀ 24-06-2016 ਨੂੰ ਇੰਸਪੈਕਟਰ ਗੁਰਜਿੰਦਰ ਸਿੰੰਘ ਢਿੱਲੋ, ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਸਤਪਾਲ ਸਿੰਘ ਪਟਵਾਰੀ ਮਾਲ ਹਲਕਾ ਸਰਹਾਲੀ ਖੁਰਦ ਨੂੰ ਮੁਕੱਦਮਾ ਮੁਦਈ ਸ੍ਰੀਮਤੀ ਕੁਲਵਿੰਦਰ ਕੋਰ ਪਤਨੀ ਲੇਟ ਹਰਜਿੰਦਰ ਸਿੰਘ ਵਾਸੀ ਜੰਵਦੇ ਕਲਾਂ ਤਹਿਸੀਲ ਤੇ ਜਿਲਾ ਤਰਨ ਤਾਰਨ ਹਾਲ ਵਾਸੀ ਵਰਪਾਲ ਖੁਰਦ ਨਜਦੀਕ ਰੇਲਵੇ ਸਟੇਸ਼ਨ ਜਿਲਾ ਅੰਮ੍ਰਿਤਸਰ ਪਾਸੋ ਜਮੀਨ ਦਾ ਇੰਤਕਾਲ ਕਰਵਾਉਣ ਬਦਲੇ 5,000/-ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਜਿਸ ਵਿਰੁੱਧ ਥਾਂਣਾ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁੱਕਦਮਾ ਨੰ: 14 ਮਿਤੀ 24-06-2016 ਅ/ਧ 7, 13(2) ਪੀ.ਸੀ.ਐਕਟ 1988 ਤਹਿਤ ਦਰਜ਼ ਰਜਿਸਟਰਡ ਕੀਤਾ ਗਿਆ ਤਫਤੀਸ਼ ਜਾਰੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media