
ਮਲੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਵੱਲੋ ਲਈ ਗਈ ਪੀ.ਐਮ.ਈ.ਟੀ ਦੇ ਨਤੀਜੇ ਆਉਣ ਨਾਲ ਵਿਦਿਆਰਥੀਆ ਅਤੇ ਮਾਪਿਆ ਵਿਚੱ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਇਨਾ ਵਿਚਾਰਾਂ ਦਾ ਪ੍ਰਗਟਾਵਾ ਪ੍ਰੀਖਿਆਰਥੀ ਅੰਕੁਸ਼ ਗਰਗ ਦੇ ਪਿਤਾ ਵਿਜੇ ਗਰਗ ਅਤੇ ਹੋਰ ਮਾਪਿਆ ਬਲਜੀਤ ਕੁਮਾਰ, ਨਰੇਸ ਕੁਮਾਰ, ਹਰਿਰਭਜਨ ਨੇ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਵੱਲੋ ਪੀ.ਐਮ.ਈ.ਟੀ ਦੀ ਪ੍ਰੀਖਿਂਆ ਦੋ ਸ਼ਿਫ਼ਟਾਂ ਵਿਚ ਲਈ ਗਈ ਸੀ। ਪ੍ਰੀਖਿਆ ਦੋਰਾਨ 110 ਸਵਾਲਾਂ ਦੇ ਗਲਤ ਹੋਣ ਸੰਬਧੀ ਕਾਫੀ ਰੋੌਾ ਪਿਆ ਸੀ ਅਤੇ ਇਸ ਸੰਬਧੀ ਅਖਬਾਰਾਂ ਵਿਚ ਖਬਰਾ ਵੀ ਲੱਗੀਆਂ ਸਨ।ਪਰ ਯੂਨੀਵਰਸਿਟੀ ਵਲੋ ਨਤੀਜਾ ਐਲਾਨਣ ਤੋਂ ਪਹਿਲਾਂ ਯੂਨੀਵਰਸਿਟੀ ਨੇ 110 ਸਵਾਲਾਂ ਸਬੰਧੀ ਬਣਾਈ ਕਮੇਟੀ ਦੀ ਰਿਪੋਰਟ ਬਾਰੇ ਵਿਦਿਆਰੀਆਂ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਅਤੇ ਨਤੀਜਾ ਵੀ ਯੂਨੀਵਰਸਿਟੀ ਨੇ ਆਪਣੇ ਨਿਯਮਾਂ ਮੁਤਾਬਿਕ ਕੱਢਣ ਦੀ ਬਜਾਏ ਏਮਜ਼ ਦਿਲੀ ਪੈਟਰਨ ਦਾ ਸਹਾਰਾ ਲਿਆ।ਉਮੀਦਵਾਰ ਆਖਰ ਤੱਕ ਭੰਬਲਭੂਸੇ ਵਿਚ ਰਹੇ ਕਿ ਯੂਨੀਵਰਸਿਟੀ ਨੇ ਕੀ ਫਾਰਮੂਲਾ ਅਪਾਣਇਆ ਹੈ।ਉਨਾ ਪੰਜਾਬ ਸਰਕਾਰ ਦੇ ਮੰਤਰੀ ਅਨਿਲ ਜੋਸ਼ੀ ਅਤੇ ਕੇਂਦਰੀ ਮੰਤਰੀ ਜੀ.ਪੀ.ਨੱਢਾ ਤੋਂ ਮੰਗ ਕੀਤੀ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋ ਪੀ.ਐਮ.ਈ.ਟੀ ਐਲਾਨੇ ਨੀਤਜੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਵਿਦਿਆਰਥੀਆਂ ਨੂੰ ਇਨਸਾਫ ਦਿਵਾਇਆ ਜਾਵੇ ।
Punjab Post Daily Online Newspaper & Print Media