Monday, March 16, 2026

ਮੁੱਖ ਮੰਤਰੀ ਵੱਲੋਂ ਰਾਜਾਸਾਂਸੀ ਹਲਕੇ ਵਿੱਚ ਦੋ ਦਿਨਾ ਸੰਗਤ ਦਰਸ਼ਨ ਅੱਜ ਤੋਂ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ ਸੱਗੂ) – ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਰਾਜਾਸਾਂਸੀ ਹਲਕੇ ਦੇ ਪਿੰਡਾਂ ਵਿਚ 28 ਅਤੇ 29 ਜੂਨ ਨੂੰ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਮੁੱਖ ਮੰਤਰੀ 28 ਜੂਨ ਨੂੰ ਸਵੇਰੇ 8 ਵਜੇ ਪਿੰਡ ਮਾਨਾਵਾਲਾ ਤੋਂ ਸੰਗਤ ਦਰਸ਼ਨ ਦੀ ਸ਼ੁਰੂਆਤ ਕਰਨਗੇ ਅਤੇ ਇਸ ਤੋਂ ਬਾਅਦ ਸੌੜੀਆਂ, ਲੋਪੋਕੇ, ਭੀਲੋਵਾਲ ਅਣਵੋਧਿਆ ਅਤੇ ਭੀਲੋਵਾਲ ਪੱਕਾ ਵਿਖੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣਨਗੇ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਪਿੰਡ ਮੌਲੇਕੇ, ਵੇਹਰਾ, ਭਿੰਡੀ ਔਲਖਪੁਰ, ਜਸਰਾਉਰ ਅਤੇ ਭਿੰਡੀਸੈਦਾਂ ਵਿਖੇ ਸੰਗਤ ਦਰਸ਼ਨ ਕੀਤੇ ਜਾਣਗੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply