Saturday, March 14, 2026

ਪਵਿੱਤਰ ਕੁਰਾਨ ਸ਼ਰੀਫ਼ ਦਾ ਨਿਰਾਦਰ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਤੁਰੰਤ ਗ੍ਰਿਫਤਾਰ ਕਰੇ – ਪ੍ਰਿੰ. ਤਰਸਿੱਕਾ

PPN2706201612

ਚੌਂਕ ਮਹਿਤਾ, 27 ਜੂਨ (ਜੋਗਿੰਦਰ ਸਿੰਘ ਮਾਣਾ)- ਮਾਲੇਰ ਕੋਟਲਾ ਵਿਖੇ ਵਾਪਰੀ ਦੁੱਖਦਾਈ ਘਟਨਾ ਜਿਸ ਵਿੱਚ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸ਼ਰਾਂ ਦੁਆਰਾ ਪਵਿੱਤਰ ਕੁਰਾਨ ਸ਼ਰੀਫ਼ ਦੀ ਕੀਤੀ ਬੇਅਦਬੀ ਅਤੀ ਨਿੰਦਣਯੋਗ ਹੈ ।ਅੱਜ ਬਲਾਕ ਤਰਸਿੱਕਾ ਵਿਖੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਦੁੱਖ ਸਾਂਝਾ ਕਰਦਿਆਂ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਰਾਰਤੀ ਅਨਸ਼ਰਾਂ ਨੂੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ੍ਹਾ ਦਿਤੀ ਜਾਵੇ ਤਾਂ ਜੋ ਦੇਸ਼ ਦੀ ਅਮਨ ਸਾਂਤੀ ਨੂੰ ਭੰਗ ਕਰਨ ਵਾਲੇ ਮਾੜੇ ਮਨਸੂਬੇ ਕਾਮਯਾਬ ਨਾ ਸਕਣ।ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਗੇ ਕਿਹਾ ਜੇਕਰ ਬਰਗਾੜ੍ਹੀ ਵਿਖੇ ਵਾਪਰ ਦੁੱਖਦਾਈ ਘਟਨਾ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਣ ਵਾਲਿਆਂ ਨੂੰ ਸਰਕਾਰ ਤੇ ਪ੍ਰਸ਼ਾਸਨ ਨੇ ਫੜ ਕੇ ਅੰਦਰ ਕੀਤਾ ਹੁੰਦਾ ਤਾਂ ਅੱਜ ਮਾਲੇਰ ਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ਼ ਦਾ ਨਿਰਾਦਰ ਕਰਣ ਦੀ ਸ਼ਰਾਰਤੀ ਅਨਸ਼ਰਾਂ ਦੀ ਹਿੰਮਤ ਨਾ ਹੁੰਦੀ।ਇਸ ਮੌਕੇ ਲਿਆਕਤ ਅਲੀ, ਮਸੂੂਰ ਅਲੀ, ਮਹਿਮੂਦ, ਕਰਮ, ਅਖ਼ਤਰ, ਅਲੀ ਅਹਿਮਦ ਆਦਿ ਹਾਜ਼ਿਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply