
ਚੌਂਕ ਮਹਿਤਾ, 29 ਜੂਨ (ਜੋਗਿੰਦਰ ਸਿੰਘ ਮਾਣਾ) ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੌਂਕ ਮਹਿਤਾ ਅੰਮ੍ਰਿਤਸਰ ਰੋਡ ‘ਤੇ ਪਿੰਡ ਉਦੋਨੰਗਲ ਸਥਿਤ ਪੀਰ ਬਾਬਾ ਅਲਾਹੀ ਸ਼ਾਹ ਦੀ ਦਰਗਾਹ ਤੇ 3-4 ਜੁਲਾਈ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ।ਮੇਲੇ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਨੇ ਦੱਸਿਆ ਕਿ ਦਰਗਾਹ ‘ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਵੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਕੁਲਵਿੰਦਰ ਬਿੱਲਾ, ਭੁਪਿੰਦਰ ਗਿੱਲ, ਮਿਸ ਨੀਤੂ, ਜੈਸਮੀਨ ਅਖਤਰ, ਹਰਜੋਤ, ਮੀਨੂ ਸਿੰਘ ਆਦਿ ਕਲਾਕਾਰ ਮੇਲੇ ਦੀਆ ਰੋਣਕਾਂ ਵਧਾਉਣਗੇ ਤੇ ਇਸੇ ਦਿਨ 4 ਤਰੀਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦਰਮਿਆਨ ਕਬੱਡੀ ਦਾ ਫਸਵਾਂ ਸ਼ੋਅ ਮੈਚ ਹੋਵੇਗਾ ਅਤੇ ਜੇਤੂ ਟੀਮ ਨੂੰ ਇਨਾਮੀ ਰਾਸ਼ੀ ਦੇ ਕੇ ਨਿਵਾਜ਼ਿਆ ਜਾਵੇਗਾ ।ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ,ਅਜੇਪਾਲ ਸਿੰਘ ਸ਼ਾਹ, ਅਜੈਬ ਸਿੰਘ ਨੰਬਰਦਾਰ, ਅਜੈਬ ਸਿੰਘ, ਲਖਮੀਰ ਸਿੰਘ ਸ਼ਾਹ, ਅਮਰ ਸਿੰਘ, ਮੋਹਣ ਸਿੰਘ ਬੂਰੇਨੰਗਲ,ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਕੁਲਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ ਖੁਰਦ, ਰਵੀ ਦਬੁਰਜੀ, ਹਰਬੰਸ ਲਾਲ, ਸੁਖਦੇਵ ਸਿੰਘ ਨੰਬਰਦਾਰ,ਬਿੱਟੂ ਕਬੱਡੀ ਕੋਚ, ਬਾਬਾ ਬੱਬੂ, ਜਿੰਦਾ, ਮੌਂਟੀ, ਹਰਿੰਦਰ ਸਿੰਘ,ਕੁਲਵੰਤ ਸਿੰਘ, ਕੰਵਲਜੀਤ ਸਿੰਘ, ਸੋਨਾ ਪਰਜਾਪੱਤ ਆਦਿ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media