
ਪੱਟੀ, 29 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਜੇਲਾਂ ਵਿੱਚ ਸੁਧਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਏ.ਡੀ.ਜੀ.ਪੀ ਜੇਲਾਂ ਪੰਜਾਬ ਐਮ.ਕੇ ਤਿਵਾੜੀ ਵਲੋਂ ਵੱਖ ਵੱਖ ਜੇਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸਬ-ਜੇਲ ਪੱਟੀ ਪਹੰਚਣ ‘ਤੇ ਪੁਲੀਸ ਲਾਈਨ ਤਰਨਤਾਰਨ ਤੋਂ ਆਈ ਪੰਜਾਬ ਪੁਲੀਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਿਆ।ਸਬ-ਜੇਲ ਪੱਟੀ ਜੇਲ ਦਾ ਨਿਰੀਖਣ ਕਰਨ ਤੋਂ ਬਾਅਦ ਏ.ਡੀ.ਜੀ.ਪੀ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਕਿਹਾ ਕਿ ਜੇਲਾਂ ਵਿੱਚ ਪੰਜਾਬ ਸਰਕਾਰ ਵਲੋਂ ਆਏ ਨਿਰਦੇਸ਼ਾਂ ਅਨੁਸਾਰ ਜਰੂਰੀ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਜੇਲ ਅੰਦਰ ਮਨਾਹੀ ਵਾਲੀਆਂ ਚੀਜਾਂ ਨਾ ਜਾ ਸਕਣ। ਇਸ ਸਬੰਧੀ ਪੁਛੇ ਗਏ ਸਵਾਲ ਕਿ ਇਸ ਜੇਲ ਵਿੱਚ 8 ਮਈ ਨੂੰ ਹੋਈ ਸਰਚਿੰਗ ਦੌਰਾਨ ਮਿਲੇ 12 ਮੋਬਾਈਲ ‘ਤੇ ਚਾਰ ਸਿਮਾਂ ਜੇਲ ਅੰਦਰ ਕਿਵੇਂ ਪਹੁੰਚੀਆਂ, ਤਾਂ ਉਨਾਂ ਦੱਸਿਆ ਕਿ ਇਥੇ ਮੁਲਾਕਾਤ ਕਰਨ ਵਾਲੀ ਜਗਾ੍ਹ ‘ਤੇ ਕੁੱਝ ਖਾਮੀਆਂ ਹਨ ਜਿਸ ਵਿੱਚ ਸੁਧਾਰ ਲਈ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਕੁੱਝ ਬਾਹਰ ਤੋਂ ਆਉਂਦੇ ਸਮਾਨ ਰਾਂਹੀ ਵੀ ਪਹੁੰਚਣ ਦਾ ਖਦਸ਼ਾ ਹੈ ਜਿਸ ਬਾਰੇ ਜੇਲ ਦੇ ਡਿਪਟੀ ਸੁਪਰਡੈਂਟ ਨੂੰ ਇਸ ਦੀ ਜਾਂਚ ਸਖਤੀ ਨਾਲ ਕਰਨ ਬਾਰੇ ਕਿਹਾ ਹੈ ਤੇ ਬਾਹਰ ਤੋਂ ਕੋਈ ਸਮਾਨ ਅੰਦਰ ਜਾਣ ਦੀ ਮਨਾਹੀ ਕਰ ਦਿੱਤੀ ਹੈ।ਉਨਾਂ ਕਿਹਾ ਕਿ ਜੇਕਰ ਜੇਲ ਅੰਦਰ ਕੰਨਟੀਨ ਹੋਵੇਗੀ ਤਾਂ ਉਥੋ ਮੋਬਾਈਲ ਜਾਂ ਨਸ਼ੇ ਵਾਲੀ ਕੋਈ ਵਸਤੂ ਨਹੀਂ ਜਾ ਸਕੇਗੀ। ਇਸ ਮੌਕੇ ਏ.ਡੀ.ਜੀ.ਪੀ ਐਮ.ਕੇ ਤਿਵਾੜੀ ਨੇ ਕਿਹਾ ਕਿ ਜੇਲ ਵਿੱਚ ਰਹਿਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਅਨੇਕਾਂ ਕਦਮ ਚੁੱਕੇ ਗਏ ਹਨ ਤਾਂ ਜੋ ਇਥੇ ਆ ਕੇ ਉਨਾਂ ਨੂੰ ਸੁਧਰਨ ਦਾ ਮੌਕਾ ਮਿਲ ਸਕੇ। ਇਸ ਮੌਕੇ ਐਸ.ਪੀ (ਡੀ) ਜਗਮੋਹਣ ਸਿੰਘ, ਪਰਮਜੀਤ ਸਿੰਘ ਡਿਪਟੀ ਸੁਪਰਡੈਂਟ ਸੈਂਟਰਲ ਜੇਲ ਅੰਮ੍ਰਿਤਸਰ, ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਸੰਧੂ, ਡੀ.ਐਸ.ਪੀ ਜੇਲ ਅੰਮ੍ਰਿਤਪਾਲ ਸਿੰਘ, ਏ.ਐਸ.ਆਈ ਪੰਨਾ ਲਾਲ, ਏ.ਐਸ.ਆਈ ਸਵਿੰਦਰਪਾਲ ਸਿੰਘ ਆਦਿ ਹਾਜਿਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media