Saturday, March 21, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 1  ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਨਿਯੁੱਕਤ ਜੋਰਾ ਸਿੰਘ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਪੀ ਜਾਂਚ ਰਿਪੋਰਟ – 1 ਮੈਂਬਰੀ ਕਮਿਸ਼ਨ ਨੇ 200 ਤੋਂ ਵੱਧ ਗਵਾਹੀਆਂ ਕੀਤੀਆਂ ਦਰਜ਼।

▶ ਆਪ ‘ਤੇ ਕਾਂਗਰਸ ਸਿੱਖ ਵਿਰੋਧੀ ਪਾਰਟੀਆਂ – ਹਰਸਿਮਰਤ ਕੌਰ ਬਾਦਲ – ਕਿਹਾ ਚੋਣਾਂ ਵਿੱਚ ਔਰਤਾਂ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਦੇਣ ਲਈ ਪਾਰਟੀ ਨਾਲ ਕਰਾਂਗੀ ਗੱਲ।

▶ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਨੂੰ ਕੀਤਾ ਜਾ ਰਿਹਾ ਹੈ ਬਦਨਾਮ – ਹਰਿਆਣਾ ਵਿੱਚ ਨਸ਼ਾ ਵੱਧ – ਸੁਖਬੀਰ ਬਾਦਲ ਨੇ ਓਵਰਡੋਜ਼ ਨਾਲ ਮਰੇ ਹਰਿਆਣਾ ਦੇ 3 ਨੋਜਵਾਨਾਂ ਦਾ ਦਿੱਤਾ ਹਵਾਲਾ।

▶ 84 ਦੇ ਦੰਗਾਂ ਪੀੜਤਾਂ ਨੂੰ ਹਰਿਆਣਾ ਸਰਕਾਰ ਰਿਟਾਇਰਡ ਜਸਟਿਸ ਟੀ.ਪੀ ਗਰਗ ਦੀ ਰਿਪੋਰਟ ਅਨੁਸਾਰ ਦੇਵੇਗੀ ਮੁਆਵਜ਼ਾ- ਗੜਗਾਓ ਤੇ ਪਟੌਦੀ ਦੇ ਪੀੜਤਾਂ ਨੂੰ ਮਿਲਣਗੇ 12.07 ਕਰੋੜ ।

▶ ਰਾਬਰਟ ਵਾਡਰਾ ਮਾਮਲੇ ‘ਚ ਜਸਟਿਸ ਡੀਂਗਰਾ ਕਮਿਸ਼ਨ ਨੇ ਰਿਪੋਰਟ ਪੇਸ਼ ਕਰਨ ਲਈ ਮੰਗਿਆ 6 ਤੋਂ 8 ਹਫਤਿਆਂ ਦਾ ਹੋਰ ਸਮਾਂ।

▶ ਦਿੱਲੀ – 18 ਜੁਲਾਈ ਨੂੰ ਸੰਸਦ ਦੇ ਇਜ਼ਲਾਸ ‘ਚ ਸ਼ਾਮਲ ਹੋਵਾਂਗਾ ਅਤੇ 2 ਅਗਸਤ ਨੂੰ ਚੁੱਕਾਗਾਂ ਮੈਂਬਰ ਵਜੋਂ ਸਹੂੰ –ਆਰ.ਕੇ ਅਨੰਦ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ।

▶ ਹਰਿਆਣਾ ਵਿੱਚ ਦੂਜੇ ਦਿਨ ਜਾਰੀ ਰਹੀ ਬਿਜਲੀ ਮੁਲਾਜਮਾਂ ਦੀ ਹੜਤਾਲ – ਸਰਕਾਰ ਨੇ 23 ਕੱਚੇ ਮੁਲਾਜਮਾਂ ਨੂੰ ਹਟਾਇਆ।

▶ ਦਿੱਲੀ – ਚੋਣ ਕਮਿਸ਼ਨ ਨੇ ਆਪ ਦੇ 21 ਸੰਸਦੀ ਸਕੱਤਰਾਂ ਬਾਰੇ ਕੇਜਰੀਵਾਲ ਤੋਂ ਪੁੱਛੇ 11 ਸਵਾਲ।

▶ ਸੰਸਦੀ ਸਕੱਤਰਾਂ ਦੇ ਮਾਮਲੇ ‘ਚ ਚੋਣ ਕਮਿਸ਼ਨ ਨੂੰ ਮਿਲੇ ਆਪ ਆਗੂ – ਪੰਜਾਬ, ਹਰਿਆਣਾ, ਹਿਮਾਚਲ ਸਮੇਤ 11 ਸੂਬਿਆਂ ‘ਚ ਸੰਸਦੀ ਸਕੱਤਰਾਂ ਦੀ ਨਿਯੁੱਕਤੀ ਰੱਦ ਕਰਨ ਦੀ ਕੀਤੀ ਮੰਗ।

▶ ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ – ਪੈਟਰੋਲ 0.89 ਅਤੇ ਡੀਜ਼ਲ 0.49 ਪੈਸੇ ਪ੍ਰਤੀ ਲਿਟਰ ਹੋਇਆ ਸੱਸਤਾ।

▶ ਪੰਜਾਬ ਵਿੱਚ ਸੰਸਦੀ ਸਕੱਤਰ ਪੂਰੀ ਕਨੂੰਨੀ ਪ੍ਰਕਿਰਿਆ ਨਾਲ ਕੀਤੇ ਨਿਯੁੱਕਤ – ਦਿੱਲੀ ‘ਚ ਨਿਯਮਾਂ ਦੀ ਹੋਈ ਅਣਦੇਖੀ – ਸਾਂਪਲਾਂ।

▶ 7ਵੇਂ ਪੇਅ ਕਮਿਸ਼ਨ ਤੋਂ ਨਿਰਾਸ਼ ਮੁਲਾਜਮਾਂ ਬਾਰੇ ਬੋਲੇ ਅਰੁਣ ਜੇਤਲੀ – ਕਿਹਾ ਜਿਆਦਾ ਤਨਖਾਹਾਂ ਦੇ ਕੇ ਵਿਕਾਸ ਨਾਲ ਨਹੀਂ ਕਰ ਸਕਦੇ ਸਮਝੋਤਾ।

▶ ਕੇਂਦਰੀ ਮੰਤਰੀ ਮੰਡਲ ‘ਚ ਫੇਰਬਦਲ ਦੌਰਾਨ ਪੰਜਾਬ ਤੋਂ 2 ਤੇ ਯੂ.ਪੀ ਤੋਂ 4 ਮੰਤਰੀ ਬਨਾਉਣ ਦੀ ਚਰਚਾ।

▶ ਲਖਨਓ ਵਿੱਚ ਸਿੱਖਾਂ ਵਲੋਂ ਮੁਸਲਮਾਨ ਭਾਈਚਾਰੇ ਲਈ ਰਮਜ਼ਾਨ ਸਬੰਧੀ ਵਿਸ਼ੇਸ਼ ਲੰਗਰ ਦਾ ਕੀਤਾ ਗਿਆ ਪ੍ਰਬੰਧ।

▶ ਜੰਮੂ ਕਸ਼ਮੀਰ ਦੇ ਪੁਲਵਾਮਾਂ ‘ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ – ਹੋਰ ਲੁੱਕੇ ਹੋਣ ਦਾ ਖਦਸ਼ਾ।

▶ ਰੇਪ ਸਬੰਧੀ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਬਿਆਨ ਦਾ ਐਸ. ਸੀ ਕਮਿਸ਼ਨ ਦੇ ਉੱਪ ਚੇਅਰਮੈਨ ਡਾ. ਰਾਜ ਕੁਮਾਰ ਨੇ ਲਿਆ ਨੋਟਿਸ – ਮੁੰਬਈ ਦੇ ਪੁਲਿਸ ਕਮਿਸ਼ਨਰ ਨੂੰ ਭੇਜਿਆ ਨੋਟਿਸ ਅਤੇ ਮਹਿਲਾ ਕਮਿਸ਼ਨ ਨੇ ਸਲਮਾਨ ਖਾਨ ਨੂੰ 8 ਜੁਲਾਈ ਨੂੰ ਬੁਲਾਇਆ।

▶ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ ਨੂੰ ਲੱਗੀ ਭਿਆਨਕ ਅੱਗ – ਰਿਕਾਰਡ ਸੜ੍ਹ ਕੇ ਹੋਇਆ ਸੁਆਹ।

▶ ਅਬੋਹਰ – ਨੀਲੇ ਕਾਰਡ ਨਾ ਬਨਾਉਣ ਤੋਂ ਦੁੱਖੀ ਲੋਕਾਂ ਨੇ ਕਾਂਗਰਸੀ ਆਗੂ ਸੁਨੀਲ ਜਾਖੜ ਦੀ ਅਗਵਾਈ ‘ਚ ਐਸ.ਡੀ.ਐਮ ਦਾ ਦਫਤਰ ਘੇਰਿਆ।

▶ 6 ਸਾਲਾਂ ਤੋਂ ਗੁਆਚਾ ਸੋਨੂੰ ਬੰਗਲਾਦੇਸ਼ ਤੋਂ ਭਾਰਤ ਪਰਤਿਆ – ਸ਼ੁਸ਼ਮਾ ਸਵਰਾਜ ਦਾ ਰਿਹਾ ਵਿਸ਼ੇਸ਼ ਯੋਗਦਾਨ।

▶ ਈ.ਡੀ ਨੇ ਵਿਜੇ ਮਾਲੀਆ ਨੂੰ 29 ਜੁਲਾਈ ਲਈ ਅਦਾਲਤ ਵਿੱਚ ਪੇਸ਼ ਹੋਣ ਦਾ ਭੇਜਿਆ ਆਖਰੀ ਨੋਟਿਸ।

▶ ਵਿਸ਼ਵ ਬੈਂਕ ਮੁੱਖੀ ਜਿੰਮ ਯੋਂਗ ਕਿਮ ਦੀ ਪੀ.ਐਮ ਮੋਦੀ ਨਾਲ ਮੁਲਾਕਾਤ – ਸੋਲਰ ਐਨਰਜੀ ਲਈ 1 ਅਰਬ ਡਾਲਰ ਦੀ ਮਦਦ ਦਾ ਕੀਤਾ ਐਲਾਨ।

▶ ਅਫਗਾਨਿਸਤਾਨ ਦੇ ਕਾਬਲ ‘ਚ ਫੌਜੀ ਕਾਫਲੇ ‘ਤੇ ਅੱਤਵਾਦੀਆਂ ਦਾ ਆਤਮਘਾਤੀ ਹਮਲਾ – 40 ਮੌਤਾਂ – ਤਾਲੀਬਾਨ ਨੇ ਲਈ ਜਿੰਮੇਵਾਰੀ।

▶ ਨੌਜਵਾਨਾਂ ਦੀ ਉਕਸੁਕਤਾ ਖਤਮ – ਪੰਜਾਬ ਪੁਲਿਸ ਦੀ ਭਰਤੀ ਪ੍ਰੀਕਿਰਿਆ 5 ਜੁਲਾਈ ਤੋਂ ਹੋਵੇਗੀ ਸ਼ੁਰੂ।

▶ ਰਾਜਸਥਾਨ ‘ਚ ਰੇਪ ਪੀੜ੍ਹਤਾ ਲੜਕੀ ਨਾਲ ਸੈਲਫੀ ਲੈਣ ਲਈ ਵਿਵਾਦਾਂ ‘ਚ ਘਿਰੀ ਮਹਿਲਾ ਕਮਿਸ਼ਨ ਦੀ ਮੈਂਬਰ ਸੋਮੀਆ ਗੁਜ਼ਰ ਨੇ ਦਿੱਤਾ ਅਸਤੀਫਾ।

▶ ਰਿਜ਼ਰਵ ਬੈਂਕ ਗਵਰਨਰ ਦਾ ਕਾਰਜਕਾਲ ਘੱਟੋ ਘੱਟ 4 ਸਾਲ ਦਾ ਹੋਵੇ – ਰਾਜਨ।

▶ ਮੱਧ ਪ੍ਰਦੇਸ਼ ‘ਚ ਭਾਜਪਾ ਕੈਬਨਿਟ ‘ਚ 9 ਨਵੇਂ ਮੰਤਰੀ ਸ਼ਾਮਲ– ਬਾਬੂ ਲਾਲ ਗੌਰ ਤੇ ਸਰਤਾਜ ਦਾ ਲਿਆ ਅਸਤੀਫਾ।

▶ ਪੰਪੋਰ ਹਮਲੇ ਤੋਂ ਬਾਅਦ ਹਾਲਾਤ ਦਾ ਜਾਇਜਾ ਲੈਣ ਸ੍ਰੀਨਗਰ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ।

▶ ਰਾਜਪੁਰਾ ‘ਚ 4 ਲੱਖ ਦੀ ਭਾਰਤੀ ਜਾਅਲੀ ਕਰੰਸੀ ਸਮੇਤ 2 ਪੁਲਿਸ ਨੇ ਕੀਤੇ ਕਾਬੂ।

▶ ਏਅਰ ਇੰਡੀਆ ਦਾ ਜਹਾਜ਼ ਹੰਗਾਮੀ ਹਾਲਤ ‘ਚ ਉਤਾਰਿਆ- ਜੰਮੂ ਤੋਂ ਜਾ ਰਿਹਾ ਸੀ ਸ੍ਰੀਨਗਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply