Tuesday, August 11, 2026

ਭਤੀਜੇ ਨੇ ਦੋਸਤ ਤੇ ਚਾਚੀ ਨਾਲ ਮਿਲ ਕੇ ਕੀਤਾ ਚਾਚੇ ਦਾ ਕਤਲ

PPN0207201604

ਬਠਿੰਡਾ, 1 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਪ੍ਰਾਪਤ ਹੋਈ ਜਦਕਿ ਆਪਣੇ ਨਜਾਇਜ਼ ਪ੍ਰੇਮ ਸਬੰਧਾਂ ਦੇ ਕਾਰਨ ਆਪਣੇ ਪਤੀ ਦਾ ਕਤਲ ਕਰਕੇ ਪੁਲਿਸ ਨੂੰ ਝੂਠੀ ਇਤਲਾਹ ਦੇਣ ਖੁਦ ਹੀ ਪੁਲਿਸ ਥਾਣੇ ਪਹੁੰਚੀ ਪਤਨੀ ਨੂੰ ਪੁਲਿਸ ਨੇ ਸਖ਼ਤੀ ਨਾਲ ਪੁੱਛਿਆ ਤਾਂ ਖੁਦ ਹੀ ਤੋਤੇ ਵਾਂਗੂੰ ਬੋਲਣ ਲੱਗੀ। 24 ਘੰਟਿਆਂ ਵਿਚ ਕੇਸ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।ਇਸ ਸਬੰਧੀ ਗੁਰਮੀਤ ਸਿੰਘ ਪੀ ਪੀ ਐਸ ਐਸ ਪੀ ਅਪ੍ਰੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਲਾਹਦ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਅਤੇ ਥਾਣਾ ਰਾਮਾਂ ਐਸ.ਆਈ ਪਰਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਦੱਸਿਆ ਕਿ ਅੰਨਾ ਕਤਲ ਬਣਾਉਣ ਦੀ ਵਿਉਂਤ ਨਾਲ ਕੀਤੇ ਕਤਲ ਨੂੰ ਸੁਲਝਾਉਂਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਦੋਸ਼ੀਆਨਾਂ ਨੂੰ ਗ੍ਰਿਫਤਾਰ ਕੀਤਾ।
ਮਹਿੰਗਾ ਸਿੰਘ ਪੁੱਤਰ ਜਰਨੈਲ ਸਿੰਘ ਕੌਮ ਮਹਿਰਾ ਸਿੱਖ ਵਾਸੀ ਕੋਟਬਖਤੂ ਨੇ ਬਿਆਨ ਲਿਖਾਇਆ ਕਿ ਉਸ ਦਾ ਛੋਟਾ ਭਰਾ ਜੰਟਾ ਸਿੰਘ ਜੋ ਕਿ ਮਹਿਕਮਾ ਜੰਗਲਾਤ ਵਿਚ ਆਰਜ਼ੀ ਤੌਰ ‘ਤੇ ਨਹਿਰ ‘ਤੇ ਡਿਊਟੀ ਕਰਦਾ ਹੈ ਦੀ ਸਾਦੀ ਸਰਬਜੀਤ ਕੋਰ ਵਾਸੀ ਸ੍ਰੀ ਮੁਕਤਸਰ ਸਾਹਿਬ ਨਾਲ ਹੋਈ ਸੀ ਜਿਸ ਦਾ ਇਕ ਲੜਕਾ 15, ਇਕ ਲੜਕਾ 5 ਸਾਲ ਹੈ। ਉਸ ਦੇ ਵੱਡੇ ਭਰਾ ਛਿੰਦਰ ਸਿੰਘ ਦੀ ਪਤਨੀ ਦੀ ਮੌਤ ਬਾਅਦ ਉਸ ਦਾ ਭਤੀਜਾ ਜਗਦੀਪ ਸਿੰਘ ਪੁੱਤਰ ਛਿੰਦਰ ਸਿੰਘ ਕਰੀਬ 15-16 ਸਾਲ ਤੋਂ ਆਪਣੇ ਨਾਨਕੇ ਪਿੰਡ ਸੰਗਤਕਲਾਂ ਰਹਿਣ ਬਾਅਦ ਤਿੰਨ ਮਹੀਨਿਆਂ ਤੋਂ ਸਾਡੇ ਪਿੰਡ ਆ ਕੇ ਰਹਿਣ ਲੱਗਾ ਅਤੇ ਜੰਟਾ ਸਿੰਘ ਦੇ ਘਰ ਹੀ ਰੋਟੀ ਖਾਂਦਾ ਸੀ । ਉਹ ਸਰਬਜੀਤ ਕੌਰ ਨਾਲ ਨਜਾਇਜ਼ ਸਬੰਧ ਬਣਾ ਬੈਠਾ ਅਤੇ ਪਤਾ ਲੱਗਣ ਤੇ ਜੰਟਾ ਸਿੰਘ ਨੇ ਸਰਬਜੀਤ ਕੌਰ ਨਾਲ ਇਸ ਗੱਲ ‘ਤੇ ਕੁੱਟਮਾਰ ਵੀ ਕੀਤੀ ਲੇਕਿਨ ਉਹ ਨਹੀ ਸੁਧਰੀ, ਉਸਨੂੰ ਵੀ ਦੱਸਿਆ ਅਤੇ ਭਤੀਜੇ ਜਗਦੀਪ ਸਿੰਘ ਨੂੰ ਘਰ ਆਉਣ ‘ਤੇ ਰੋਕਿਆ। ਜਿਸ ਕਰਕੇ ਜਗਦੀਪ ਸਿੰਘ ਅਤੇ ਸਰਬਜੀਤ ਕੌਰ ਜੰਟਾ ਸਿੰਘ ਨਾਲ ਖਾਰ ਖਾਣ ਲੱਗੇ। 29 ਜੂਨ 2016 ਨੂੰ ਜਗਦੀਪ ਸਿੰਘ ਨੇ ਆਪਣੇ ਦੋਸਤ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਸੰਗਤ ਕਲਾਂ ਨੂੰ ਆਪਣੇ ਨਾਲ ਮਿਲਾਇਆ।ਹਰ ਰੋਜ਼ ਦੀ ਤਰ੍ਹਾਂ ਜੰਟਾ ਸਿੰਘ ਕੰਮ ‘ਤੇ ਗਿਆ ਅਤੇ ਮੁੜ ਵਾਪਸ ਨਹੀ ਆਇਆ ਜਿਸ ਦੀ ਭਾਲ ਕੀਤੀ ਲੇਕਿਨ ਕੋਈ ਖੋਜ ਖਬਰ ਨਹੀ ਮਿਲੀ ਤਾਂ ਜਗਦੀਪ ਸਿੰਘ ਅਤੇ ਗੁਰਮੇਲ ਸਿੰਘ ਵੀ ਵਾਪਸ ਘਰ ਨਹੀ ਆਏ ਅਤੇ ਇਹ ਯਕੀਨ ਹੈ ਕਿ ਉਸ ਦੀ ਭਰਜਾਈ ਸਰਬਜੀਤ ਕੌਰ, ਭਤੀਜੇ ਜਗਦੀਪ ਸਿੰਘ ਅਤੇ ਉਸ ਦੇ ਦੋਸਤ ਨੇ ਰੱਲ ਕੇ ਮੇਰੇ ਭਰਾ ਜੰਟਾ ਸਿੰਘ ਨੂੰ ਮਿਲੀ ਭੁਗਤ ਨਾਲ ਮਾਰ ਦਿੱਤਾ ਹੈ। ਸੋ ਤਫ਼ਤੀਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀਆਂ ਨੂੰ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਨਜਾਇਜ਼ ਸਬੰਧਾਂ ਦੇ ਚਲਦਿਆਂ ਜੰਟਾ ਸਿੰਘ ਦਾ ਕਾਪੇ ਨਾਲ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕੋਟਬਖਤੂ ਨਹਿਰ ਵਿਚ ਸੁੱਟ ਦਿੱਤਾ, ਨਿਸ਼ਾਨ ਦੇਹੀ ‘ਤੇ ਕਤਲ ਲਈ ਵਰਤਿਆ ਗਿਆ ਹਥਿਆਰਾ ਕਾਪਾ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਲਾਸ਼ ਨੂੰ ਦੋ ਕਿਲੋ ਮੀਟਰ ਅੱਗੇ ਬਰਾਮਦ ਕੀਤਾ ਗਿਆ। ਪੁਲਿਸ ਨੇ ਦੋਸ਼ੀਆ ਖਿਲਾਫ਼ ਮੁਕੱਦਮਾ ਨੰਬਰ 71 ਮਿਤੀ 30-06-16 ਅਧਿਨ ਧਾਰਾ 302-201-120 ਬੀ 34 ਹਿੰ:ਡੰ: ਥਾਣਾ ਰਾਮਾ ਦਰਜ ਕੀਤਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply