Saturday, October 10, 2026

ਵਿਧਾਨ ਸਭਾ ਚੋਣਾ ਵਿੱਚ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ- ਆਸ਼ੂ ਵਿਨਾਇਕ

PPN0307201607
ਜੰਡਿਆਲਾ ਗੁਰੂ, 3 ਜੁਲਾਈ (ਹਰਿੰਦਰ ਪਾਲ ਸਿੰਘ) – 2017 ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ ।ਇਹਨਾ ਗੱਲਾਂ ਦਾ ਪ੍ਰਗਟਾਵਾ ਜੰਡਿਆਲਾ ਗੁਰੂ ਦੇ ਸੀਨੀਅਰ ਕਾਂਗਰਸੀ ਆਗੂ ਆਸ਼ੂ ਵਿਨਾਇਕ ਨੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਹਰ ਪਾਰਟੀ ਵਿੱਚ ਯੂਥ ਵਿੰਗ ਰੀੜ ਦੀ ਹੱਡੀ ਵਾਂਗ ਕੰਮ ਕਰਦਾ ਹੈ ਤੇ ਇਸੇ ਹੀ ਤਰਾਂ ਹਲਕਾ ਜੰਡਿਆਲਾ ਗੁਰੂ ਤੋ ਕਾਂਗਰਸ ਦਾ ਯੂਥ ਵਿੰਗ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਿਹਾ ਹੈ ਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੀਆਂ ਗਈਆਂ ਬੇਇਨਸਾਫੀਆਂ ਅਤੇ ਧੱਕੇਸ਼ਾਹੀਆਂ ਬਾਰੇ ਲੋਕਾਂ ਨੂੰ ਜਾਗਰੁਕ ਕਰ ਰਿਹਾ ਹੈ।ਆਸ਼ੂ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਡੈਨੀ ਦੀ ਰਹਿਨੁਮਾਈ ਹੇਠ ਯੂਥ ਵਿੰਗ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇਵੇਗਾ।ਇਸ ਮੌਕੇ ਅੰਮਿਤ ਅਰੋੜਾ, ਮਨਜੀਤ ਸਿੰਘ ਪੱਪੀ, ਸੁਰਿੰਦਰ ਸੇਠ, ਮੋਨੂੰ, ਦਵਿੰਦਰ ਸਿੰਘ ਆਦਿ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply