ਅੰਮ੍ਰਿਤਸਰ, 4 ਜੁਲਾਈ (ਗੁਰਮੀਤ ਸੰਧੂ)- ਮਹਿਲਾਵਾਂ ਦੇ ਹੱਕਾਂ ਤੇ ਅਧਿਕਾਰਾਂ ਤੋਂ ਇਲਾਵਾ ਉਨ੍ਹਾਂ ਦੇ ਮਾਨ ਸਨਮਾਨ ਲਈ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਭਲਾਈ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਮਹਿਲਾਵਾਂ ਦਾ ਅਲੋਪ ਹੋ ਰਿਹਾ ਤਿਉਹਾਰ ਤੇ ਮੇਲਾ ਤੀਆਂ ਆਯੋਜਤ ਕਰੇਗੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਤੇ ਜਨਰਲ ਸਕੱਤਰ ਪ੍ਰਿੰ: ਨਵਨੀਤ ਕੋਰ ਆਹੂਜਾ ਨੇ ਦੱਸਿਆ ਕਿ ਸੰਸਥਾ ਦੀ ਚੀਫ ਪੈਟਰਨ ਪ੍ਰਿੰ: ਕੁਸੁਮ ਮਲਹੋਤਰਾ ਦੇ ਦਿਸ਼ਾਂ ਨਿਰਦੇਸ਼ਾਂ ਤੇ ਆਯੋਜਤ ਕੀਤੇ ਜਾਣ ਵਾਲੇ ਤੀਆਂ ਤੀਜ ਦੇ ਮੇਲੇ ਦੋਰਾਨ ਪੁਰਾਤਨ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੇ ਨਾਲ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਇਲਾਵਾ ਪੰਜਾਬੀ ਮਾਂ ਬੋਲੀ, ਰਹੁ ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਦੀ ਬਾਤ ਵੀ ਪਾਈ ਜਾਵੇਗੀ। ਜਦੋਂ ਕਿ ਪੰਜਾਬੀ ਦੇ ਅਮੀਰ ਵਿਰਸੇ ਦੀ ਸਾਂਭ ਸੰਭਾਲ ਤੇ ਵੀ ਰੌਸ਼ਨੀ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਲੋਪ ਹੋ ਰਹੇ ਤੀਆਂ ਤੀਜ ਤਿਉਹਾਰ ਨੂੰ ਮੁੜ ਪੰਜਾਬੀ ਮਾਂ ਬੋਲੀ ਦੀ ਝੌਲੀ ਵਿਚ ਪਾਉਣ ਲਈ ਇਹ ਇਕ ਤੁਛ ਜਿਹਾ ਉਪਰਾਲਾ ਹੋਵੇਗਾ। ਇਸ ਮੋਕੇ ਮਾਨਸੀ ਖੰਨਾ, ਅਮਨਦੀਪ ਕੋਰ ਸੰਧੂ, ਪ੍ਰਦੀਪ ਕੋਰ, ਵੀਨਾ ਮੱਟੂ, ਦਮਨਪ੍ਰੀਤ ਕੋਰ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media