Monday, July 8, 2024

ਜਿਲੇ ‘ਚ ਪਾਰਦਰਸ਼ੀ ਢੰਗ ਨਾਲ ਗਰੀਬਾਂ ਨੂੰ ਕਣਕ ਦਾਲ ਦੀ ਹੋ ਰਹੀ ਵੰਡ ਤੋਂ ਕਾਂਗਰਸੀ ਬੁਖਲਾਏ

ਅਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋ ਗਰੀਬਾਂ ਨੂੰ ਸ’ਸਤੇ ਦਰ ‘ਤੇ ਕਣਕ ਦਾਲ ਦੀ ਹੋ ਰਹੀ ਵੰਡ ਤੋ ਕਾਂਗਰਸੀ ਏਨੀ ਬੁਖਲਾਹਟ ਵਿੱਚ ਆ ਗਏ ਹਨ ਦਿਨੋ ਦਿਨੋ ਬੇਤੁਕੀ ਬਿਆਨਬਾਜੀ ਕਰਕੇ ਗਰੀਬਾਂ ਦਾ ਮਜਾਕ ਉਡਾ ਰਹੇ ਹਨ। ਇਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਅਟਾਰੀ ਦੇ ਚੇਅਰਮੈਨ ਹਰਦੇਵ ਸਿੰਘ ਲਾਲੀ, ਦਰਸ਼ਨ ਸਿੰਘ ਲਹੌਰੀਮੱਲ, ਵਿਕੀ ਸਿਆਲੀ, ਸੁਖਬੀਰ ਸਿੰਘ ਸਾਬਕਾ ਸਰਪੰਚ, ਸਾਬਕਾ ਸਰਕਲ ਪ੍ਰਧਾਨ ਸਵਰਨ ਸਿੰਘ, ਰਣਜੀਤ ਸਿੰਘ ਰਾਣਾ ਨੇਸ਼ਟਾ, ਬਿਕਰਮਜੀਤ ਸਿੰਘ ਚੀਚਾ, ਕੁਲਦੀਪ ਸਿੰਘ ਗੋਲਡੀ ਅਟਾਰੀ ਮੀਤ ਪ੍ਰਧਾਨ ਨੇ ਕਿਹਾ ਕਿ ਜਿਲਾ ਫੂਡ ਸਪਲਾਈ ਕੰਟਰੋਲਰ ਡਾ: ਨਿਰਮਲ ਸਿੰਘ ਤੇ ਜਿਲਾ ਫੂਡ ਸਪਲਾਈ ਅਫਸਰ ਸ: ਰਮਿੰਦਰ ਸਿੰਘ ਬਾਠ ਦੀ ਅਗਵਾਈ ਵਿੱਚ ਗਰੀਬਾਂ ਸਸਤੇ ਦਰ ‘ਤੇ ਪਾਰਦਰਸ਼ੀ ਤਰੀਕੇ ਨਾਲ ਵੰਡ ਹੋ ਰਹੀ ਹੈ। ਜਿਸ ਸਦਕਾ ਸਮੂਹ ਦਲਿਤ ਤੇ ਗਰੀਬ ਭਾਈਚਾਰਾ ਅਕਾਲੀ ਦਲ ਨਾਲ ਜੁੜ ਰਿਹਾ ਹੈ।ਜਿਸ ਕਰਕੇ ਕਾਂਗਰਸੀ ਗਲਤ ਬਿਅਨਬਾਜੀ ਕਰ ਰਹੇ ਹਨ ਉਨਾ ਨੇ ਕਿਹਾ ਕਿ ਅਟਾਰੀ ਹਲਕੇ ਵਿੱਚ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਤੇ ਮੈਬਰ ਸ਼੍ਰੋਮਣੀ ਕਮੇਟੀ ਗੁਰਿੰਦਰਪਾਲ ਸਿੰਘ ਲਾਲੀ ਵਲੋ ਇਸ ਦੀ ਵੰਡ ਖੁਦ ਨਿ’ਜੀ ਦਿਲਚਸਪੀ ਲੈ ਕੇ ਕਰਾਈ ਜਾ ਰਹੀ ਤੇ ਮਹਿਕਮੇ ਦੇ ਅਧਿਕਾਰੀ ਪਿੰਡ ਪਿੰਡ ਜਾ ਕੇ ਇਸ ਵੰਡ ਦਾ ਨਰੀਖਣ ਕਰਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply