ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਇਕ ਪ੍ਰੈਸ ਬਿਆਨ ਰਾਹੀ ਦੱਸਿਆ ਹੈ ਕਿ ਬਾਰਿਸ਼ ਦੇ ਮੋਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਚਮੇਰਾ ਪਾਵਰ ਸਟੇਸਨ-1 ਵੱਲੋਂ ਸੁਚਿਤ ਕੀਤਾ ਗਿਆ ਹੈ ਕਿ ਮੋਸਮ ਦੇ ਅਨੁਸਾਰ ਕਿਸੇ ਵੀ ਸਮੇਂ ਸੂਚਿਤ ਕਰਕੇ ਨਦੀਆਂ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਸਾਰੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਖੁਦ ਅਤੇ ਪਸ਼ੂਆਂ ਨੂੰ ਨਦੀਂ ਕਿਨਾਰੇ ਨਾ ਜਾਣ ਦੇਣ ਅਤੇ ਨਾ ਹੀ ਆਪ ਨਦੀਂ ਨੂੰ ਪਾਰ ਕਰਨ ਦੀ ਕੋਸ਼ਿਸ ਕਰਨ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਹ ਆਦੇਸ ਅੱਜ ਤੋਂ ਜਾਰੀ ਹੋ ਕੇ 15 ਅਕਤੂਬਰ ਤੱਕ ਜਾਰੀ ਰਹਿਣਗੇ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media