Wednesday, June 26, 2024

 ਵਿਧਾਇਕ ਦੇ ਖਰਚੇ ‘ਤੇ ਹਲਕਾ ਪਠਾਨਕੋਟ ਤੋਂ ਹਰਿਦੁਆਰ ਦੀ ਯਾਤਰਾ ਲਈ ਹਰ ਮਹੀਨੇ ਰਵਾਨਾ ਹੋਣਗੀਆਂ ਦੋ ਬੱਸਾਂ

PPN0607201617

ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਹਲਕਾ ਪਠਾਨਕੋਟ ਦੇ ਵਾਸੀਆਂ ਦੀ ਸਹੂਲਤ ਲਈ ਹਰਿਦੁਆਰ ਦੀ ਧਾਰਮਿਕ ਯਾਤਰਾ ਲਈ ਹਰ ਮਹੀਨੇ ਹਲਕਾ ਪਠਾਨਕੋਟ ਤੋਂ ਦੋ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਅਤੇ ਜਿੰਨ੍ਹਾਂ ਦਾ ਸਾਰਾ ਖਰਚਾ ਉਨਾਂ ਵਲੋਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਹਲਕਾ ਪਠਾਨਕੋਟ ਦੇ ਪਿੰਡ ਘਿਆਲਾ ਤੋਂ ਹਰਿਦੁਆਰ ਦੀ ਧਾਰਮਿਕ ਯਾਤਰਾ ਲਈ ਦੋ ਬੱਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੀ ਯਾਤਰਾ ਵਿੱਚ ਪਿੰਡ ਘਿਆਲਾ, ਫੂਲੜਾ, ਜਿੰਦੜੀ, ਕੈਬਾ ਅਤੇ ਲਾਹੜੀ ਬ੍ਰਾਹਮਣਾਂ ਤੋਂ ਕਰੀਬ 105 ਯਾਤਰੀਆਂ ਨੂੰ ਹਰਿਦੁਆਰ ਦੇ ਦਰਸਨ ਕਰਨ ਲਈ ਰਵਾਨਾ ਕੀਤਾ ਹੈ।
ਸ਼੍ਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਉਨ੍ਹਾਂ ਦੇ ਮਾਤਾ ਸਵ: ਸਵਿੱਤਰੀ ਦੇਵੀ ਅਤੇ ਪਿਤਾ ਸਵ: ਉਮਾਦੱਤ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਵਿੱਚ ਮੇਰਾ ਕੋਈ ਰਾਜਨੀਤਿਕ ਮਨੋਰਥ ਨਹੀਂ ਹੈ। ਇਹ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ, ਜੋ ਮੈਂ ਪੂਰਾ ਕਰਨ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਵਿੱਚ ਯਾਤਰੀਆਂ ਦੇ ਆਉਣ ਜਾਉਣ, ਠਹਿਰਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਉਨਾਂ ਵੱਲੋਂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਵਿੱਤਰ ਗੰਗਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਜਿਸ ਨਾਲ ਹਰ ਵਿਅਕਤੀ ਦੀ ਆਸਥਾ ਜੁੜੀ ਹੋਈ ਹੈ। ਇਸ ਉਪਰੰਤ ਉਨ੍ਹਾਂ ਦੋ ਬੱਸਾਂ ਨੂੰ ਹਰਿਦੁਆਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਨਰਿੰਦਰ ਪੰਮੀ ਮੰਡਲ ਪ੍ਰਧਾਨ, ਰੇਖਾ ਸਰਪੰਚ, ਪ੍ਰਵੀਨ ਮਿਨਹਾਸ, ਵਿਜੈ ਸਾਬਕਾ ਮੰਡਲ ਪ੍ਰਧਾਨ, ਕਰਨੈਲ ਸਿੰਘ ਸਰਪੰਚ, ਤਿਲਕ ਰਾਜ, ਪਰਵੀਨ ਕੁਮਾਰ, ਮਿੰਟੂ ਮਹਾਜਨ, ਲਾਡੀ ਅਤੇ ਹੋਰ ਲੋਕ ਵੀ ਹਾਜਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply